ਲਕਸ਼ੈ ਚਾਇਨਾ ਮਾਸਟਰਸ ਦੇ ਸੈਮੀਫਾਈਨਲ ''ਚ

03/16/2019 1:16:28 AM

ਲਿੰਗਸ਼ੂਈ— ਭਾਰਤ ਦੇ ਉੱਭਰਦੇ ਸਟਾਰ ਲਕਸ਼ੈ ਸੇਨ ਨੇ ਆਪਣੇ ਸਨਸਨੀਖੇਜ਼ ਪ੍ਰਦਰਸ਼ਨ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਚੌਥਾ ਦਰਜਾ ਪ੍ਰਾਪਤ ਚੀਨ ਦੇ ਝੇਓ ਜੈਕੀ ਨੂੰ ਢੇਰ ਕਰ ਕੇ ਚਾਇਨਾ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਲਕਸ਼ੈ ਸੇਨ ਨੂੰ ਪਹਿਲੇ ਰਾਊਂਡ 'ਚ ਬਾਈ ਮਿਲੀ ਸੀ ਤੇ ਦੂਜੇ ਰਾਊਂਡ ਵਿਚ ਉਸ ਨੇ ਸਿੰਗਾਪੁਰ ਦੇ ਲੋਹ ਕੀਨ ਯੂ ਨੂੰ 34 ਮਿੰਟ 'ਚ 21-12, 21-13 ਨਾਲ ਹਰਾਇਆ ਸੀ। ਭਾਰਤੀ ਖਿਡਾਰੀ ਨੇ ਤੀਜੇ ਦੌਰ ਦੇ ਮੈਚ ਵਿਚ ਕੋਰੀਆ ਦੇ ਹਾ ਯੰਗ ਵੂੰਗ ਨੂੰ 46 ਮਿੰਟ 'ਚ 21-14, 21-15 ਨਾਲ ਹਰਾਇਆ। ਵਿਸ਼ਵ ਰੈਂਕਿੰਗ 'ਚ 104 ਨੰਬਰ ਦੇ ਖਿਡਾਰੀ ਲਕਸ਼ੈ ਨੇ ਕੁਆਰਟਰ ਫਾਈਨਲ 'ਚ 42ਵੀਂ ਰੈਂਕਿੰਗ ਦੇ ਚੀਨੀ ਖਿਡਾਰੀ ਨੂੰ ਇਕ ਘੰਟਾ ਇਕ ਮਿੰਟ ਤਕ ਚੱਲੇ ਸੰਘਰਸ਼ਪੂਰਨ ਮੁਕਾਬਲੇ ਵਿਚ 16-21, 21-15, 21-19 ਨਾਲ ਹਰਾਇਆ। ਲਕਸ਼ੈ ਦਾ ਸੈਮੀਫਾਈਨਲ 'ਚ 258ਵੀਂ ਰੈਂਕਿੰਗ ਦੇ ਚੀਨ ਦੇ ਵੇਂਗ ਹੋਂਗ ਯਾਂਗ ਨਾਲ ਸਾਹਮਣਾ ਹੋਵੇਗਾ। ਲਕਸ਼ੈ ਨੇ ਹੋਂਗ ਯਾਂਗ ਨੂੰ 2016 ਵਿਚ ਏਸ਼ੀਆਈ ਜੂਨੀਅਰ ਚੈਂਪੀਅਨਸ਼ਿਪ ਵਿਚ ਹਰਾਇਆ ਸੀ।


Gurdeep Singh

Content Editor

Related News