ਲਾਹਿੜੀ ਅਮਰੀਕੀ ਐਕਸਪ੍ਰੈਸ ਗੋਲਫ ਚੈਂਪੀਅਨਸ਼ਿਪ ''ਚ ਸਾਂਝੇ ਤੌਰ ''ਤੇ 73ਵੇਂ ਸਥਾਨ ''ਤੇ
Monday, Jan 20, 2020 - 07:51 PM (IST)

ਲਾ ਕਿਵੰਟਾ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਅਮਰੀਕੀ ਐਕਸਪ੍ਰੈਸ ਗੋਲਫ ਚੈਂਪੀਅਨਸ਼ਿਪ 'ਚ ਸਾਂਝੇ ਤੌਰ 'ਤੇ 73ਵੇਂ ਸਥਾਨ 'ਤੇ ਰਹੇ। ਉਸਦਾ ਕੁਲ ਸਕੋਰ ਪੰਜ ਅੰਡਰ 283 ਦਾ ਰਿਹਾ। ਉਸ ਨੇ ਟ੍ਰਿਪਲ ਬੋਗੀ, ਡਬਲ ਬੋਗੀ ਤੇ ਦੋ ਬੋਗੀ ਕੀਤੇ ਜਦਕਿ ਦੋ ਬਰਡੀ ਲਗਾਏ। ਐਡਰਯੂ ਲੈਂਡਰੀ ਪੀ. ਜੀ. ਏ. ਟੂਰ 'ਤੇ ਦੂਜਾ ਖਿਤਾਬ ਜਿੱਤਿਆ ਜਦਕਿ ਅਬ੍ਰਾਹਮ ਐਸੇਰ ਦੂਜੇ ਸਥਾਨ 'ਤੇ ਰਿਹਾ। ਸਕਾਟੀ ਸ਼ੇਫਲੇਰ ਨੂੰ ਤੀਜੇ ਸਥਾਨ ਨਾਲ ਸੰਤੋਸ਼ ਕਰਨਾ ਪਿਆ।