ਲਾਹਿੜੀ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ

02/23/2020 12:53:09 PM

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਲਗਾਤਾਰ ਤੀਸਰੇ ਦੌਰ 'ਚ 70 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਪਿਊਰਟੋਰਿਕਾ ਓਪਨ ਗੋਲਫ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ 38ਵੇਂ ਸਥਾਨ 'ਤੇ ਹਨ। ਲਾਹਿੜੀ ਨੇ 7 ਬਰਡੀ ਬਣਾਈ ਪਰ ਇਸ 'ਚ ਪੰਜ ਬੋਗੀ ਵੀ ਕੀਤੀ। ਉਨ੍ਹਾਂ ਦਾ ਸਕੋਰ ਹੁਣ ਛੇ ਅੰਡਰ 210 ਹੈ। PunjabKesariਭਾਰਤ ਦੇ ਹੀ ਅਰਜੁਨ ਅਟਵਾਲ (72) ਸੰਯੁਕਤ 54ਵੇਂ ਸਥਾਨ 'ਤੇ ਹੈ। ਡੇਨੀਅਲ ਚੋਪੜਾ ਨੇ 73 ਦਾ ਕਾਰਡ ਖੇਡਿਆ ਅਤੇ ਉਹ ਸੰਯੁਕਤ 64ਵੇਂ ਸਥਾਨ 'ਤੇ ਹੈ। ਪੀ. ਜੀ. ਏ. ਟੂਰ 'ਚ ਪਹਿਲੀ ਵਾਰ ਖੇਡ ਰਹੇ ਵਿਕਟਰ ਹਾਵਲੈਂਡ ਨੇ 8 ਅੰਡਰ 64 ਦਾ ਕਾਰਡ ਖੇਡਿਆ ਅਤੇ ਉਹ ਆਖਰੀ ਦੌਰ ਤੋਂ ਪਹਿਲਾਂ ਇਕ ਸ਼ਾਟ ਦੀ ਬੜ੍ਹਤ 'ਤੇ ਹੈ।


Related News