ਭਾਰਤੀ ਗੋਲਫਰ ਲਾਹਿੜੀ ਟਾਪ 10 'ਚ, ਸ਼ੁਭੰਕਰ ਕੱਟ ਤੋਂ ਖੁੰਝੇ

Saturday, Aug 17, 2019 - 01:39 PM (IST)

ਭਾਰਤੀ ਗੋਲਫਰ ਲਾਹਿੜੀ ਟਾਪ 10 'ਚ, ਸ਼ੁਭੰਕਰ ਕੱਟ ਤੋਂ ਖੁੰਝੇ

ਸਪੋਰਸਟ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਚੰਗੇ ਕਾਰਡ ਦੇ ਬੂਤੇ ਨੇਸ਼ਨਵਾਇਡ ਚਿਲਡਰਨਸ ਹਾਸਪਿਟਲ ਚੈਂਪੀਅਨਸ਼ਿਪ 'ਚ ਕੱਟ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ ਜਦ ਕਿ ਸ਼ੁਭੰਕਰ ਸ਼ਰਮਾ ਅਜਿਹਾ ਕਰਨ ਤੋਂ ਖੁੰਝ ਗਏ। ਲਾਹਿੜੀ ਦੋ ਦੌਰ 'ਚ ਚਾਰ ਅੰਡਰ 138 ਦੇ ਕੁਲ ਸਕੋਰ ਨਾਲ ਸੰਯੁਕਤ ਰੂਪ ਨਾਲ ਅਠਵੇਂ ਸਥਾਨ 'ਤੇ ਚੱਲ ਰਹੇ ਹਨ। ਉਹ ਟਾਪ 'ਤੇ ਚੱਲ ਰਹੇ ਕੇਵਿਨ ਡਾਹਰਟੀ (66) ਤੋਂ ਚਾਰ ਸ਼ਾਟ ਪਿੱਛੇ ਹਨ, ਜਿਨ੍ਹਾਂ ਨੇ 134 ਦੇ ਕੁਲ ਸਕੋਰ ਨਾਲ ਬੜ੍ਹਤ ਬਣਾਈ ਹੋਈ ਹੈ। PunjabKesariਕੱਟ ਇਕ ਓਵਰ 143 ਦਾ ਸੀ, ਜਿਸ ਨਾਲ ਪਹਿਲੇ ਦੌਰ 'ਚ 75 ਅਤੇ ਦੂਜੇ ਦੌਰ 'ਚ 79 ਦਾ ਕਾਰਡ ਖੇਡਣ ਤੋਂ ਬਾਅਦ ਸ਼ੁਭੰਕਰ ਸ਼ਰਮਾ ਇਸ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਲਾਹਿੜੀ ਨੇ ਇਵਨ ਪਾਰ 71 ਦਾ ਕਾਰਡ ਖੇਡਿਆ ਜਦ ਕਿ ਪਹਿਲੇ ਦੌਰ 'ਚ ਉਨ੍ਹਾਂ ਨੇ ਚਾਰ ਅੰਡਰ 67 ਦਾ ਕਾਰਡ ਬਣਾਇਆ ਸੀ।PunjabKesari


Related News