ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਫਾਈਨਲ ''ਚ ਲਾਗ੍ਰੇਵ
Wednesday, Sep 25, 2019 - 11:56 PM (IST)

ਕਾਂਤੀ ਮਨਸੀਸਕ (ਰੂਸ) (ਨਿਕਲੇਸ਼ ਜੈਨ)- ਫਿਡੇ ਵਿਸ਼ਵ ਕੱਪ ਸ਼ਤਰੰਜ ਦੇ ਸੈਮੀਫਾਈਨਲ ਵਿਚ ਚੀਨ ਦੇ ਡਿੰਗ ਲੀਰੇਨ ਅਤੇ ਅਜਰਬੈਜਾਨ ਦੇ ਤੈਮੂਰ ਰਦਜਬੋਵ ਤੋਂ ਬਾਅਦ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੇ ਵੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਪਿਛਲੀ ਵਾਰ ਦੇ ਜੇਤੂ ਅਮੇਰਨੀਆ ਦੇ ਲੇਵਾਨ ਅਰੋਨੀਅਨ ਨੂੰ ਲੇਵਾਨ ਅਰੋਨੀਅਨ ਨੂੰ ਹਰਾਉਂਦੇ ਹੋਏ ਅੰਤਿਮ-4 ਵਿਚ ਸਥਾਨ ਬਣਾਇਆ। ਮੈਕਸਿਮ ਲਾਗ੍ਰੇਵ ਅਤੇ ਲੇਵਾਨ ਵਿਚਾਲੇ ਪਹਿਲੇ 2 ਕਲਾਸੀਕਲ ਮੁਕਾਬਲੇ ਡਰਾਅ ਰਹੇ ਸਨ। ਅੱਜ ਦੋਨਾਂ ਵਿਚਾਲੇ ਟਾਈਬ੍ਰੇਕ ਖੇਡਿਆ ਗਿਆ, ਜਿਸ ਵਿਚ 2 ਰੈਪਿਡ ਮੁਕਾਬਲੇ ਖੇਡੇ ਗਏ।