ਤਿੰਨੋਂ ਸਵਰੂਪਾਂ ''ਚ ਵਿਰਾਟ ਕੋਹਲੀ ਦੀ ਤਰ੍ਹਾਂ ਦੇਖ ਰਹੇ ਹਨ ਲਾਬੁਸ਼ੈਨ

Friday, Jan 10, 2020 - 07:56 PM (IST)

ਤਿੰਨੋਂ ਸਵਰੂਪਾਂ ''ਚ ਵਿਰਾਟ ਕੋਹਲੀ ਦੀ ਤਰ੍ਹਾਂ ਦੇਖ ਰਹੇ ਹਨ ਲਾਬੁਸ਼ੈਨ

ਮੁੰਬਈ— ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਆਸਟਰੇਲੀਆ ਦੇ ਨੌਜਵਾਨ ਬੱਲੇਬਾਜ਼ ਮਾਰਨਸ ਲਾਬੁਸ਼ੈਨ ਨੂੰ ਭਾਰਤ ਦੇ ਲਈ ਵਨ ਡੇ ਟੀਮ 'ਚ ਜਗ੍ਹਾ ਮਿਲੀ ਹੈ। ਇਸ ਦੌਰੇ 'ਤੇ ਉਹ ਵਨ ਡੇ 'ਚ ਡੈਬਿਊ ਕਰ ਸਕਦੇ ਹਨ। ਇਸ ਨੌਜਵਾਨ ਬੱਲੇਬਾਜ਼ ਨੇ ਆਪਣੇ ਉੱਚੇ ਪੈਮਾਨੇ ਤੈਅ ਕਰ ਰੱਖੇ ਹਨ ਤੇ ਉਹ ਤਿੰਨੇ ਸਵਰੂਪਾਂ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਤਰ੍ਹਾਂ ਦੇਖ ਰਹੇ ਹਨ। ਆਸਟਰੇਲੀਆ ਟੀਮ ਸ਼ੁੱਕਰਵਾਰ ਨੂੰ ਭਾਰਤ ਪਹੁੰਚ ਚੁੱਕੀ ਹੈ। ਲਾਬੁਸ਼ੈਨ ਨੇ ਇਕ ਕਿਹਾ ਕਿ ਮੈਂ ਜਿਨ੍ਹਾਂ ਖਿਡਾਰੀਆਂ ਵੱਲ ਦੇਖਦਾ ਹਾਂ ਉਹ ਹਨ ਸਟੀਵ ਸਮਿਥ, ਵਿਰਾਟ ਕੋਹਲੀ, ਕੇਨ ਵਿਲੀਅਮਸਨ, ਜੋ ਰੂਟ। ਇਹ ਖਿਡਾਰੀ ਲੰਮੇ ਸਮੇਂ ਤੋਂ ਵਧੀਆ ਖੇਡ ਰਹੇ ਹਨ। ਇਹ ਖਿਡਾਰੀ 5-6 ਸਾਲਾ ਤੋਂ ਲਗਾਤਾਰ ਵਧੀਆ ਕਰ ਰਹੇ ਹਨ ਉਹ ਵੀ ਸਿਰਫ ਇਕ ਸਵਰੂਪ 'ਚ ਨਹੀਂ, ਸਾਰਿਆਂ 'ਚ।
ਉਸ ਨੇ ਕਿਹਾ ਕਿ ਇਸ ਲਈ ਮੇਰੇ ਪੇਸ਼ੇਵਰ ਤੌਰ 'ਤੇ ਬਹੁਤ ਕੁਝ ਹੈ ਸਿੱਖਣ ਦੇ ਲਈ ਕਿਉਂਕਿ ਮੈਂ ਇਸ ਸਮੇਂ 'ਚ ਸਫਲ ਰਿਹਾ ਹਾਂ ਪਰ ਮੇਰੇ ਲਈ ਅਸਲ ਚੁਣੌਤੀ ਹੈ ਕਿ ਮੈਂ ਲਗਾਤਾਰ ਵਧੀਆ ਕਰਾਂਗਾ ਤੇ ਬੋਰਡ 'ਤੇ ਲਗਾਤਾਰ ਵਧੀਆ ਪ੍ਰਦਰਸ਼ਨ ਕਰਾਂ। ਲਾਬੁਸ਼ੈਨ ਨੇ ਇਸ ਸੀਜ਼ਨ 'ਚ ਧਮਾਕੇਦਾਰ ਪ੍ਰਦਰਸ਼ਨ ਕੀਤਾ ਤੇ ਘਰ 'ਚ ਖੇਡੇ ਹਏ ਪੰਜ ਟੈਸਟ ਮੈਚ 'ਚ 896 ਦੌੜਾਂ ਬਣਾ ਕੇ ਆਈ. ਸੀ. ਸੀ. ਟੈਸਟ ਬੱਲੇਬਾਜਾਂ ਦੀ ਰੈਂਕਿੰਗ 'ਚ ਕੋਹਲੀ ਤੇ ਸਮਿਥ ਤੋਂ ਬਾਅਦ ਤੀਜੇ ਸਥਾਨ 'ਤੇ ਆ ਗਏ ਹਨ।


author

Gurdeep Singh

Content Editor

Related News