ਕਰਮੈਲੋ ਨੂੰ ਮਿਲਣ ਤੋਂ ਪਹਿਲਾਂ ਲਾ ਲਾ ਨੂੰ ਪਸੰਦ ਨਹੀਂ ਸੀ ਬਾਸਕਟਬਾਲ

01/24/2018 5:03:47 AM

ਜਲੰਧਰ — ਮਸ਼ਹੂਰ ਲੇਖਕ ਤੇ ਟੈਲੀਵਿਜ਼ਨ ਅਦਾਕਾਰਾ ਲਾ ਲਾ ਵਜੁਕੀਜ਼ ਨੇ ਬਾਸਕਟਬਾਲ ਖਿਡਾਰੀ ਕਰਮੈਲੋ ਐਂਥੋਨੀ ਨਾਲ ਸਾਲ 2010 'ਚ ਵਿਆਹ ਕੀਤਾ ਸੀ। ਆਪਣੀ ਫੈਸ਼ਨ ਸੈਂਸ ਤੇ ਸਟਾਈਲ ਲਈ ਲਾਈਮਲਾਈਟ 'ਚ ਰਹਿਣ ਵਾਲੀ ਲਾ ਲਾ ਨੇ ਇਕ ਇੰਟਰਵਿਊ 'ਚ ਕਰਮੈਲੋ ਨਾਲ ਆਪਣੇ ਰਿਸ਼ਤਿਆਂ ਬਾਰੇ ਗੱਲ ਕਰਦਿਆਂ ਦੱਸਿਆ ਸੀ ਕਿ ਉਹ ਐਂਥੋਨੀ ਨਾਲ ਆਪਣੇ ਦੋਸਤ ਡੀਜੇ ਕਲੂ ਦੀ ਵਜ੍ਹਾ ਨਾਲ ਮਿਲੀ ਸੀ।

PunjabKesari
ਇਕ ਦਿਨ ਐੱਮ. ਟੀ. ਵੀ. ਦੇ ਇਕ ਸ਼ੋਅ ਦੌਰਾਨ ਅਸੀਂ ਸਾਰੇ ਇਕੱਠੇ ਹੋਏ ਸੀ। ਉਦੋਂ ਡੀਜੇ ਕਲੂ ਨੇ ਮੈਨੂੰ ਕਰਮੈਲੋ ਨੂੰ ਮਿਲਾਇਆ। ਉੱਚੇ-ਲੰਬੇ ਕੱਦ ਦੇ ਕਰਮੈਲੋ ਨੂੰ ਦੇਖ ਕੇ ਮੈਨੂੰ ਲੱਗਾ ਕਿ ਇਹ ਕੋਈ ਬਾਸਕਟਬਾਲ ਖਿਡਾਰੀ ਹੋਵੇਗਾ। ਮੈਨੂੰ ਬਾਸਕਟਬਾਲ ਪਸੰਦ ਨਹੀਂ ਸੀ, ਇਸ ਲਈ ਪਹਿਲੀ ਮੁਲਾਕਾਤ 'ਚ ਮੈਂ ਕਰਮੈਲੋ ਤੋਂ ਦੂਰੀ ਬਣਾਈ ਰੱਖੀ ਪਰ ਹੌਲੀ-ਹੌਲੀ ਜਦੋਂ ਅਸੀਂ ਮਿਲਦੇ ਗਏ ਤਾਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਪਿਆਰ ਹੋ ਗਿਆ।
2007 'ਚ ਦੋਵਾਂ ਦੇ ਘਰ ਬੇਟੇ ਕਿਆਨ ਨੇ ਜਨਮ ਲਿਆ। ਕਿਆਨ ਨੂੰ ਵੀ ਬਾਸਕਟਬਾਲ ਪਸੰਦ ਹੈ। ਉਸ ਨੂੰ ਅਕਸਰ ਆਪਣੇ ਪਿਤਾ ਦੇ ਨਾਲ ਬਾਸਕਟਬਾਲ ਕੋਰਟ 'ਤੇ ਦੇਖਿਆ ਜਾਂਦਾ ਹੈ।


Related News