ਐਮਬਾਪੇ ''ਤੇ ਰਹੇਗੀ ਤਿੰਨ ਮੈਚਾਂ ਦੀ ਪਾਬੰਦੀ, ਅਪੀਲ ਠੁਕਰਾਈ ਗਈ
Tuesday, Sep 25, 2018 - 10:54 AM (IST)

ਪੈਰਿਸ— ਫਰਾਂਸ ਦੇ ਵਿਸ਼ਵ ਕੱਪ ਸਟਾਰ ਕਾਈਲੀਆਨ ਐਮਬਾਪੇ ਪੈਰਿਸ ਸੇਂਟ ਜਰਮੇਨ ਵੱਲੋਂ ਇਕ ਹੋਰ ਮੈਚ ਨਹੀਂ ਖੇਡ ਸਕਣਗੇ। ਸੋਮਵਾਰ ਨੂੰ ਤਿੰਨ ਮੈਚਾਂ ਦੀ ਮੁਅੱਤਲੀ ਦੇ ਖਿਲਾਫ ਉਨ੍ਹਾਂ ਦੀ ਅਪੀਲ 'ਤੇ ਫੈਸਲਾ ਉਨ੍ਹਾਂ ਦੇ ਖਿਲਾਫ ਗਿਆ ਹੈ।
ਨਾਈਮਸ 'ਚ ਇਕ ਸਤੰਬਰ ਨੂੰ 4-2 ਦੀ ਜਿੱਤ ਦੇ ਦੌਰਾਨ 19 ਸਾਲਾ ਐਮਬਾਪੇ ਨੇ ਤੇਜੀ ਸਵਾਨੀਅਰ ਦੇ ਖਿਲਾਫ ਤਿੱਖੀ ਪ੍ਰਤੀਕਿਰਿਆ ਕੀਤੀ ਜਿਸ ਲਈ ਉਨ੍ਹਾਂ 'ਤੇ ਇਹ ਪਾਬੰਦੀ ਲਗਾਈ ਗਈ। ਇਸ ਘਟਨਾ 'ਚ ਭੂਮਿਕਾ ਲਈ ਸਵਾਨੀਅਰ 'ਤੇ ਵੀ ਚਾਰ ਮੈਚਾਂ ਦੀ ਪਾਬੰਦੀ ਲਗਾਈ ਗਈ ਸੀ। ਫਰਾਂਸ ਫੁੱਟਬਾਲ ਮਹਾਸੰਘ ਨੇ ਵੀ ਦੋਹਾਂ ਖਿਡਾਰੀਆਂ ਦੀ ਅਪੀਲ ਦੇ ਬਾਅਦ ਇਸ ਪਾਬੰਦੀ ਦੀ ਪੁਸ਼ਟੀ ਕੀਤੀ ਹੈ।