KXIP vs MI : ਹਾਰਦਿਕ ਦੇ ਲੰਮੇ ਛੱਕੇ ਦੇਖ ਖੁਸ਼ ਹੋਏ ਪੋਲਾਰਡ, ਕਹੀ ਖਾਸ ਗੱਲ

Friday, Oct 02, 2020 - 02:11 AM (IST)

KXIP vs MI : ਹਾਰਦਿਕ ਦੇ ਲੰਮੇ ਛੱਕੇ ਦੇਖ ਖੁਸ਼ ਹੋਏ ਪੋਲਾਰਡ, ਕਹੀ ਖਾਸ ਗੱਲ

ਆਬੂ ਧਾਬੀ- ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੁੰਬਈ ਇੰਡੀਅਨਜ਼ ਨੂੰ ਮਿਲੀ ਜਿੱਤ 'ਚ ਮੁੰਬਈ ਦੇ ਕਿਰੋਨ ਪੋਲਾਰਡ ਅਤੇ ਹਾਰਦਿਕ ਪੰਡਯਾ ਨੇ ਵੀ ਬਰਾਬਰ ਯੋਗਦਾਨ ਦਿੱਤਾ। ਦੋਵਾਂ ਨੇ ਆਖਰੀ ਚਾਰ ਓਵਰਾਂ 'ਚ ਆਪਣੀ ਟੀਮ ਦੇ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਜਿਸ ਦੌਰਾਨ ਪੰਜਾਬ ਦੇ ਕੋਲ 192 ਦੌੜਾਂ ਟੀਚਾ ਆ ਗਿਆ। ਪੋਲਾਰਡ ਨੇ ਮੈਚ 'ਚ 20 ਗੇਂਦਾਂ 'ਚ 47 ਦੌੜਾਂ ਬਣਾਈਆਂ, ਜਿਸਦੇ ਚੱਲਦੇ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ ਐਵਾਰਡ' ਦਿੱਤਾ ਗਿਆ। ਐਵਾਰਡ ਹਾਸਲ ਕਰਨ ਤੋਂ ਬਾਅਦ ਪੋਲਾਰਡ ਨੇ ਕਿਹਾ ਕਿ ਇੱਥੇ ਵਧੀਆ ਲੱਗ ਰਿਹਾ ਹੈ। ਅਸੀਂ ਆਖਰੀ ਗੇਮ 'ਚ ਹਾਰ ਰਹੇ ਸੀ, ਇਸ ਲਈ ਅਸੀਂ ਅੱਜ ਜਿੱਤ ਦੇ ਨਾਲ ਬਾਹਰ ਆਉਣਾ ਚਾਹੁੰਦੇ ਸੀ।
ਪੋਲਾਰਡ ਬੋਲੇ- ਟੀਚੇ ਦਾ ਪਿੱਛਾ ਕਰਦੇ ਸਮੇਂ ਤੁਸੀਂ ਪਹਿਲਾਂ ਗੇਂਦਬਾਜ਼ ਨੂੰ ਦੇਖੋ ਫਿਰ ਨਿਰਧਾਰਤ ਕਰੋ ਕਿ ਉਸਦੇ ਓਵਰ 'ਚ 15 ਦੌੜਾਂ ਬਣਾਉਣੀਆਂ ਹਨ। ਫਿਰ ਤੁਸੀਂ ਇਸ ਦੇ ਲਈ ਸਖਤ ਮਿਹਨਤ ਕਰਦੇ ਹਾਂ। ਇੰਝ ਹੀ ਸਫਲਤਾ ਮਿਲਦੀ ਹੈ। ਇਸ ਦੌਰਾਨ ਅੱਜ ਹਾਰਦਿਕ ਪੰਡਯਾ ਦਾ ਵਧੀਆ ਦਿਨ ਸੀ। ਉਨ੍ਹਾਂ ਨੇ ਸਾਹਮਣੇ ਆਉਣ ਸੀ। ਉਨ੍ਹਾਂ ਨੇ ਵਧੀਆ ਬੈਟ ਸਵਿੰਗ ਕੀਤਾ। ਉਨ੍ਹਾਂ ਨੇ ਆਪਣਾ ਹੁਨਰ ਦਿਖਾਇਆ। ਲੰਮੇ ਛੱਕੇ ਮਾਰੇ। ਅਸੀਂ ਹੁਣ ਵਧੀਆ ਲੈਅ 'ਚ ਹਾਂ। ਸਾਡੇ ਕੋਲ ਅਗਲੇ ਕੁਝ ਦਿਨਾਂ 'ਚ ਮਹੱਤਵਪੂਰਨ ਖੇਡ ਆਉਣ ਵਾਲਾ ਹੈ।
 


author

Gurdeep Singh

Content Editor

Related News