ਚੇਨਈ ਨੂੰ ਛੱਡ ਮੈਦਾਨ 'ਚ ਪੰਜਾਬ ਟੀਮ ਦੀ ਮਾਲਕਨ ਪ੍ਰੀਤੀ ਜ਼ਿੰਟਾ ਨਾਲ ਸਿੱਟੀਆਂ ਮਾਰਦੇ ਦਿਖੇ 'ਧੋਨੀ' !

04/02/2019 4:31:32 PM

ਸਪੋਰਟ ਡੈਸਕ — ਪਿੱਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਟੀਮ ਨੇ ਇੰਡੀਅਨ ਟੀ-20 ਲੀਗ 'ਚ ਚੰਗੀ ਸ਼ੁਰੂਆਤ ਕੀਤੀ ਹੈ। ਟੀਮ ਆਪਣੇ ਸ਼ੁਰੂਆਤੀ ਤਿੰਨ 'ਚੋਂ 2 ਮੁਕਾਬਲੇ ਜਿੱਤ ਚੱਕੀ ਹੈ। ਜੋਸ਼ ਅਤੇ ਉਤਸ਼ਾਹ ਨਾਲ ਲਬਰੇਜ ਇਸ ਟੀਮ ਨੂੰ ਆਪਣੀ ਮਾਲਕਨ ਪ੍ਰੀਤੀ ਜ਼ਿੰਟਾ ਦਾ ਸਾਥ ਮਿਲ ਰਿਹਾ ਹੈ, ਜੋ ਹਰ ਮੈਚ 'ਚ ਆਪਣੇ ਆਪ ਸਟੇਡੀਅਮ ਪਹੁੰਚ ਕੇ ਖਿਡਾਰੀਆਂ ਨੂੰ ਚੀਅਰ ਕਰ ਰਹੇ ਹਨ। ਪਰ ਬੀਤੀ ਰਾਤ ਦਿੱਲੀ ਦੇ ਖਿਲਾਫ ਖੇਡੇ ਗਏ ਮੁਕਾਬਲੇ 'ਚ ਪ੍ਰੀਤੀ ਆਪਣੇ ਨਾਲ ਧੋਨੀ ਨੂੰ ਵੀ ਪੰਜਾਬ ਦੇ ਸਪੋਰਟ 'ਚ ਲੈ ਆਈ।PunjabKesari ਹੈਰਾਨ ਨਾ ਹੋਵੋ, ਅਸਲ 'ਚ ਅਸੀਂ ਅਸਲ ਰਿਅਲ ਐਮ. ਐੱਸ. ਧੋਨੀ ਨਹੀਂ ਬਲਕਿ ਰੀਲ ਵਾਲੇ ਧੋਨੀ ਮਤਲਬ ਕਿ ਸੁਸ਼ਾਂਤ ਰਾਜਪੂਤ ਦੀ ਗੱਲ ਕਰ ਰਹੇ ਹਾਂ। ਸੁਸ਼ਾਂਤ ਰਾਜਪੂਤ ਓਪਨਰ ਕੇ. ਐੱਲ. ਰਾਹੁਲ ਦੇ ਨਾਂ ਦਾ ਪਿਲੋ ਹੱਥ 'ਚ ਲੈ ਕੇ ਬੈਠੇ ਵਿਖਾਈ ਦਿੱਤੇ।PunjabKesari ਇੰਨਾ ਹੀ ਨਹੀਂ ਸੁਸ਼ਾਂਤ ਪੰਜਾਬੀ ਸ਼ੇਰਾਂ ਦੇ ਪ੍ਰਦਰਸ਼ਨ ਨਾਲ ਇਨ੍ਹੇ ਖੁਸ਼ ਹੋਏ ਕਿ ਜੱਮ ਕੇ ਸਿਟੀਆਂ ਵੀ ਮਾਰੀਆਂ। ਹਾਲਾਂਕਿ ਸੁਸ਼ਾਂਤ ਦੀ ਇਨ੍ਹੀ ਸ਼ਲਾਘਾ ਦੇ ਬਾਵਜੂਦ ਪੰਜਾਬ ਦੇ ਓਪਨਰ ਕੇ.ਐੱਲ.ਰਾਹੁਲ ਸਿਰਫ਼ 15 ਦਾਂ ਬਣਾ ਕੇ ਆਊਟ ਹੋ ਗਏ ।PunjabKesari


Related News