ਕਵਿਟੋਵਾ ਅਤੇ ਸਾਬਲੇਂਕਾ ਵਿਚਾਲੇ ਹੋਵੇਗਾ ਕਤਰ ਓਪਨ ਦਾ ਖਿਤਾਬੀ ਮੁਕਾਬਲਾ

Saturday, Feb 29, 2020 - 11:30 AM (IST)

ਕਵਿਟੋਵਾ ਅਤੇ ਸਾਬਲੇਂਕਾ ਵਿਚਾਲੇ ਹੋਵੇਗਾ ਕਤਰ ਓਪਨ ਦਾ ਖਿਤਾਬੀ ਮੁਕਾਬਲਾ

ਸਪੋਰਟਸ ਡੈਸਕ—  ਪੇਟਰੋ ਕਵਿਟੋਵਾ ਨੇ ਤਿੰਨ ਸੈਟ ਤਕ ਚੱਲੇ ਸੰਘਰਸ਼ਪੂਰਨ ਮੈਚ 'ਚ ਵਰਲਡ ਦੀ ਨੰਬਰ ਇਕ ਖਿਡਾਰੀ ਏਸ਼ਲੀਗ ਬਾਰਟੀ ਨੂੰ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਮੁਕਾਬਲਾ ਬੇਲਾਰੂਸ ਦੀ ਆਰਿਆਨਾ ਸਾਬਲੇਂਕਾ ਨਾਲ ਹੋਵੇਗਾ। ਦੋ ਵਾਰ ਦੀ ਵਿੰਬਲਡਨ ਜੇਤੂ ਕਵਿਟੋਵਾ ਨੇ ਬਾਰਟੀ ਨੂੰ 6-4, 2-6, 6-4 ਨਾਲ ਹਰਾਇਆ ਅਤੇ ਆਪਣੇ ਕਰੀਅਰ 'ਚ 37ਵੀਂ ਵਾਰ ਡਬਲੀਊ. ਟੀ. ਏ. ਫਾਈਨਲ 'ਚ ਜਗ੍ਹਾ ਬਣਾਈ। PunjabKesariਦੋਹਾ 'ਚ ਉਹ ਦੂਜੀ ਵਾਰ ਫਾਈਨਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2018 'ਚ ਖਿਤਾਬ ਜਿੱਤਿਆ ਸੀ। ਇਸ ਤੋਂ ਪਹਿਲਾਂ ਸਾਬਲੇਂਕਾ ਨੇ ਰੂਸ ਦੀ ਸਵੇਤਲਾਨਾ ਕੁਜਨੇਤਸੋਵਾ ਨੂੰ 6-4,6-3 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਸਾਬਲੇਂਕਾ ਆਪਣੇ ਕਰੀਅਰ 'ਚ ਦੱਸਵੀਂ ਵਾਰ ਡਬਲੀਊ. ਟੀ. ਏ. ਫਾਈਨਲ 'ਚ ਪਹੁੰਚੀ ਹੈ। ਸਾਬਲੇਂਕਾ ਨੇ ਹੁਣ ਤਕ ਪੰਜ ਡਬਲੀਊ. ਟੀ. ਏ. ਖਿਤਾਬ ਜਿੱਤੇ ਹੈ ਪਰ ਉਹ ਕਦੇ ਗਰੈਂਡਸਲੈਮ ਕੁਆਟਰ ਫਾਈਨਲ 'ਚ ਨਹੀਂ ਪਹੁੰਚੀ ਹੈ।


Related News