ਕੁਜ਼ਨੇਤਸੋਵਾ ਵੀ ਆਸਟ੍ਰੇਲੀਅਨ ਓਪਨ ''ਚੋਂ ਬਾਹਰ

Saturday, Dec 09, 2017 - 03:50 AM (IST)

ਕੁਜ਼ਨੇਤਸੋਵਾ ਵੀ ਆਸਟ੍ਰੇਲੀਅਨ ਓਪਨ ''ਚੋਂ ਬਾਹਰ

ਮੈਲਬੋਰਨ— ਵਿਸ਼ਵ ਦੀ 12ਵੇਂ ਨੰਬਰ ਦੀ ਟੈਨਿਸ ਖਿਡਾਰਨ ਰੂਸ ਦੀ ਸਵੇਤਲਾਨਾ ਕੁਜ਼ਨੇਤਸੋਵਾ ਬਾਂਹ ਦੀ ਸੱਟ ਕਾਰਨ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ 'ਚੋਂ ਬਾਹਰ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਟੂਰਨਾਮੈਂਟ 'ਚੋਂ ਬਾਹਰ ਹੋਣ ਵਾਲੇ ਕਈ ਖਿਡਾਰੀਆਂ 'ਚ ਉਸ ਦਾ ਵੀ ਨਾਂ ਜੁੜ ਗਿਆ ਹੈ।
ਇਸ ਸਾਲ ਇਕ ਬੱਚੀ ਨੂੰ ਜਨਮ ਦੇਣ ਵਾਲੀ ਸਾਬਕਾ ਨੰਬਰ ਇਕ ਤੇ ਸਾਬਕਾ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਦਾ ਵੀ ਆਸਟ੍ਰੇਲੀਅਨ ਓਪਨ 'ਚ ਖੇਡਣਾ ਤੈਅ ਨਹੀਂ ਹੈ, ਉਥੇ ਹੀ 12ਵੀਂ ਰੈਂਕਿੰਗ ਦੀ ਸਵੇਤਲਾਨਾ ਦੇ ਬਾਹਰ ਹੋਣ ਕਾਰਨ ਆਯੋਜਕਾਂ ਨੂੰ ਵੱਡਾ ਝਟਕਾ ਲੱਗਾ ਹੈ। 


Related News