ਸਾਬਕਾ ਕ੍ਰਿਕਟਰ ਕੁਮਾਰ ਸੰਗਕਾਰਾ ਨੇ ਕਿਹਾ, ਵਿਰਾਟ ''ਤੇ ਨਿਰਭਰ ਨਹੀਂ ਟੀਮ ਇੰਡੀਆ

08/16/2018 9:41:34 AM

ਨਵੀਂ ਦਿੱਲੀ— ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ ਦਾ ਮੰਨਣਾ ਹੈ ਕਿ ਇਹ ਕਹਿਣਾ ਗਲਤ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ਜ਼ਿਆਦਾ ਨਿਰਭਰ ਹੈ। ਉਨ੍ਹਾਂ ਨੇ ਇੰਗਲੈਂਡ 'ਚ ਪਹਿਲੇ ਦੋ ਟੈਸਟ ਮੈਚਾਂ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਤਿਆਰੀ ਦੀ ਕਮੀ ਨੂੰ ਜ਼ਿੰਮੇਦਾਰ ਠਹਿਰਾਇਆ। ਇੰਗਲੈਂਡ ਨੇ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਬਰਮਿੰਘਮ ਅਤੇ ਲਾਰਡਸ 'ਚ ਖੇਡੇ ਗਏ ਪਹਿਲੇ ਦੋ ਮੈਚਾਂ 'ਚ ਜਿੱਤ ਦਰਜ ਕੀਤੀ, ਪਰ ਭਾਰਤੀ ਟੀਮ ਲਈ ਵੱਡੀ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਸਿਰਫ ਕੋਹਲੀ ਹੀ ਦੌੜਾਂ ਬਣਾਉਣ 'ਚ ਸਫਲ ਰਹੇ ਹਨ।
ਸੰਗਕਾਰਾ ਨੇ ਪੀ.ਟੀ.ਆਈ. ਨੂੰ ਕਿਹਾ, 'ਇਹ ਕਈ ਬੱਲੇਬਾਜ਼ਾਂ ਲਈ ਲਗਭਗ ਅਨੁਚਿਤ ਹੈ ਕਿਉਂਕਿ ਅਸੀਂ ਪਿੱਛਲੇ ਕੁਝ ਸਾਲਾਂ ਤੋਂ ਵਿਰਾਟ ਨੂੰ ਅਜਿਹੀ ਬੱਲੇਬਾਜ਼ੀ ਕਰਦੇ ਦੇਖਿਆ ਹੈ। ਉਹ ਅਨਿਸ਼ਚਿਤ ਖਿਡਾਰੀ ਹੈ ਪਰ ਟੀਮ ਦੇ ਦੂਜੇ ਖਿਡਾਰੀ ਵੀ ਸ਼ਾਨਦਾਰ ਹਨ।
ਉਨ੍ਹਾਂ ਨੇ ਕਿਹਾ,' ਪੁਜਾਰਾ ਅਤੇ ਰਹਾਣੇ ਵੀ ਚੰਗੇ ਬੱਲੇਬਾਜ਼ ਹਨ। ਪੁਜਾਰਾ ਦਾ ਟੈਸਟ ਕ੍ਰਿਕਟ 'ਚ ਔਸਤ 50 ਦਾ ਹੈ, ਰਹਾਣੇ ਦਾ ਵੀ ਵਿਦੇਸ਼ਾਂ 'ਚ 50 ਦਾ ਔਸਤ ਹੈ। ਟੀਮ 'ਚ ਲੋਕੇਸ਼ ਰਾਹੁਲ ਵੀ ਹੈ, ਜੋ ਫਾਰਮ 'ਚ ਹੁੰਦੇ ਹਨ ਤਾਂ ਸ਼ਾਨਦਾਰ ਖੇਡਦੇ ਹਨ। ਮੁਰਲੀ ਵਿਜੇ, ਸ਼ਿਖਰ ਧਵਨ, ਦਿਨੇਸ਼ ਕਾਰਤਿਕ ਨੂੰ ਵੀ ਘੱਟ ਨਹੀਂ ਮੰਨਿਆ ਜਾ ਸਕਦਾ।
ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੇ ਸਿਰਫ ਇਕ ਅਭਿਆਸ ਮੈਚ ਖੇਡਿਆ ਸੀ ਜਿਸ ਨੂੰ ਤਿੰਨ ਦਿਨਾਂ ਦਾ ਕੀਤੇ ਜਾਣ 'ਤੇ ਵਿਵਾਦ ਵੀ ਹੋਇਆ। ਸੰਗਕਾਰਾ ਦਾ ਮੰਨਣਾ ਹੈ ਕਿ ਭਾਰਤ ਨੂੰ ਘੱਟ ਅਭਿਆਸ ਦਾ ਖਮਿਆਜ਼ਾ ਭੁਗਤਣਾ ਪਿਆ ਹੈ। ਉਨ੍ਹਾਂ ਨੇ ਕਿਹਾ,' ਟੀਮ ਨੇ ਇੱਥੇ ਸੰਘਰਸ਼ ਕੀਤਾ ਹੈ ਜਿਸਦੀ ਇਕ ਵਜ੍ਹਾ ਤਿਆਰੀਆਂ 'ਚ ਕਮੀ ਹੋ ਸਕਦੀ ਹੈ। ਇਸ ਲਈ ਉਨ੍ਹਾਂ ਨੇ ਵਾਸਤਵ 'ਚ ਸਖਤ ਮਿਹਨਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਤੁਸੀਂ ਟੈਸਟ ਮੈਚਾਂ 'ਚ ਖੇਡਦੇ ਸਮੇਂ ਤਿਆਰੀ ਨਹੀਂ ਕਰ ਸਕਦੇ ਹਨ। ਤੁਹਾਨੂੰ ਅਭਿਆਸ ਮੈਚਾਂ ਅਤੇ ਸਿਖਲਾਈ ਦੌਰਾਨ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਤੋੜ ਲੱਭ ਕੇ ਆਪਣਾ ਆਤਮਵਿਸ਼ਵਾਸ ਵਧਾਉਣਾ ਹੋਵੇਗਾ। ਸੰਗਕਾਰਾ ਨੇ ਕਿਹਾ,' ਇੰਗਲੈਂਡ ਦੇ ਗੇਂਦਬਾਜ਼ਾਂ ਨੇ ਉੁਪਮਹਾਦੀਪ ਦੀਆਂ ਟੀਮਾਂ ਦੀ ਕਮਜ਼ੋਰੀ ਦਾ ਫਾਇਦਾ ਉਠਾਇਆ ਹੈ। ਜਿਸ ਨੇ ਭਾਰਤੀ ਖਿਡਾਰੀਆਂ ਦੇ ਲਈ ਜਵਾਬ ਤੋਂ ਅਧਿਕ ਸਵਾਲ ਖੜੇ ਕੀਤੇ। ਲਾਰਡਸ 'ਚ ਬਾਰਿਸ਼ ਤੋਂ ਪ੍ਰਭਾਵਿਤ ਮੈਚ 'ਚ ਭਾਰਤੀ ਟੀਮ ਤਕਨੀਕੀ ਤੌਰ 'ਤੇ ਦੋ ਦਿਨ ਦੇ ਅੰਦਰ ਪਾਰੀ ਅਤੇ 159 ਦੌੜਾਂ ਨਾਲ ਹਾਰ ਗਈ। ਸਾਬਕਾ ਸ਼੍ਰੀਲੰਕਾਈ ਕਪਤਾਨ ਨੇ ਇਸਦੇ ਲਈ ਹਾਲਾਤ ਅਤੇ ਟੀਮ ਚੋਣ ਨੂੰ ਜ਼ਿੰਮੇਦਾਰ ਦੱਸਿਆ। ਉਨ੍ਹਾਂ ਕਿਹਾ,' ਭਾਰਤ ਲਈ ਟਾਸ ਦੇ ਸਮੇਂ ਤੋਂ ਹੀ ਸਥਿਤੀ ਮੁਸ਼ਕਲ ਹੋ ਗਈ ਸੀ। ਦੂਜੇ ਦਿਨ ਪ੍ਰਰਸਿਥਿਤੀਆਂ ਗੇਂਦਬਜ਼ੀ ਲਈ ਸ਼ਾਨਦਾਰ ਸੀ। ਜੇਮਸ ਐਂਡਰਸਨ ਅਤੇ ਕ੍ਰਿਸ ਵੋਕਸ ਨੇ ਇਸਦਾ ਫਾਇਦਾ ਉਠਾਇਆ ਅਤੇ ਟੀਮ 107 ਦੌੜਾਂ 'ਤੇ ਸਿਮਟ ਗਈ। ਅਗਲੇ ਦਿਨ ਹਾਲਾਤ ਬੱਲੇਬਾਜ਼ੀ ਲਈ ਬਿਹਤਰ ਹੋ ਗਏ। ਮੁਹੰਮਦ ਸ਼ਮੀ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਸਨ ਫਿਰ ਵੀ ਵਾਪਸੀ ਕਰਨਾ ਮੁਸ਼ਕਲ ਸੀ। ਸੰਗਕਾਰਾ ਨੇ ਕਿਹਾ,' ਲਾਰਡਸ ਦੇ ਮੈਚ ਲਈ ਭਾਰਤ ਨੂੰ ਬਰਮਿੰਘਮ ਦੀ ਟੀਮ ਦੇ ਨਾਲ ਹੀ ਉਤਰਨਾ ਚਾਹੀਦਾ ਸੀ , ਜਾਂ ਉਸਨੂੰ ਗੇਂਦਬਾਜ਼ੀ ਹਮਲਾਵਰ ਦੇ ਨਾਲ ਹਾਰਦਿਕ ਦੀ ਜਗ੍ਹਾ ਟੀਮ ਇਕ ਵਾਧੂ ਬੱਲੇਬਾਜ਼ ਜਾਂ ਗੇਂਦਬਾਜ਼ ਉਤਾਰ ਸਕਦੀ ਸੀ।


Related News