ਜਦੋਂ ਚੀਜ਼ਾਂ ਸਹੀ ਨਾ ਹੋਣ ਤਾਂ ਗ਼ਲਤੀਆਂ ’ਤੇ ਧਿਆਨ ਕੇਂਦਰਤ ਕਰਦਾ ਹਾਂ : ਕੁਲਦੀਪ ਯਾਦਵ

Sunday, Jan 31, 2021 - 07:27 PM (IST)

ਜਦੋਂ ਚੀਜ਼ਾਂ ਸਹੀ ਨਾ ਹੋਣ ਤਾਂ ਗ਼ਲਤੀਆਂ ’ਤੇ ਧਿਆਨ ਕੇਂਦਰਤ ਕਰਦਾ ਹਾਂ : ਕੁਲਦੀਪ ਯਾਦਵ

ਕੋਲਕਾਤਾ— ਭਾਰਤ ਦੇ ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਚੀਜ਼ਾਂ ਉਨ੍ਹਾਂ ਮੁਤਾਬਕ ਨਹੀਂ ਚਲ ਰਹੀਆਂ ਹੁੰਦੀਆਂ ਤਾਂ ਉਹ ਆਪਣੀਆਂ ਗ਼ਲਤੀਆਂ ’ਤੇ ਧਿਆਨ ਕੇਂਦਰਤ ਕਰਨਾ ਪਸੰਦ ਕਰਦੇ ਹਨ। ਇਹ 26 ਸਾਲਾ ਖਿਡਾਰੀ ਪਿਛਲੇ ਕੁਝ ਸਮੇਂ ਤੋਂ ਭਾਰਤੀ ਟੀਮ ’ਚ ਕਿਸੇ ਵੀ ਫ਼ਾਰਮੈਟ ’ਚ ਆਖ਼ਰੀ ਗਿਆਰਾਂ ’ਚ ਜਗ੍ਹਾ ਨਹੀਂ ਬਣਾ ਸਕਿਆ ਹੈ। ਉਨ੍ਹਾਂ ਨੂੰ ਹਾਲ ਦੇ ਆਸਟਰੇਲੀਆ ਦੌਰੇ ’ਚ ਸਿਰਫ਼ ਕੈਨਬਰਾ ’ਚ ਇਕ ਵਨ-ਡੇ ’ਚ ਖੇਡਣ ਦਾ ਮੌਕਾ ਮਿਲਿਆ ਸੀ।
ਇਹ ਵੀ ਪੜ੍ਹੋ : ਇਸ ਵਾਰ ਭਾਰਤ ’ਚ ਹੋਵੇਗਾ IPL, ਅਪ੍ਰੈਲ ਦੀ ਇੰਨੀ ਤਾਰੀਖ਼ ਨੂੰ ਹੋ ਸਕਦਾ ਹੈ ਟੂਰਨਾਮੈਂਟ ਦਾ ਆਗਾਜ਼

ਭਾਰਤ ਵੱਲੋਂ 6 ਟੈਸਟ ਮੈਚ ਖੇਡ ਚੁੱਕੇ ਇਸ ਚਾਈਨਾਮੈਨ ਗੇਂਦਬਾਜ਼ ਨੂੰ ਇੰਗਲੈਂਡ ਦੇ ਵਿਰੁੱਧ ਪੰਜ ਫ਼ਰਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਕ੍ਰਿਕਟ ਮੈਚ ਲਈ ਆਖ਼ਰੀ ਗਿਆਰਾਂ ’ਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਰਵਿੰਦਰ ਜਡੇਜਾ ਦੇ ਸੱਟ ਦਾ ਸ਼ਿਕਾਰ ਹੋਣ ਦੇ ਕਾਰਨ ਉਹ ਪਹਿਲੇ ਦੋ ਮੈਚਾਂ ਲਈ ਹਾਜ਼ਰ ਨਹੀਂ ਰਹਿਣਗੇ। ਖੱਬੇ ਹੱਥ ਦੇ ਇਸ ਸਪਿਨਰ ਨੇ ਕੋਲਕਾਤਾ ਨਾਈਟਰਾਈਡਰਸ ਨੂੰ ਕਿਹਾ ਕਿ ਕਦੀ ਅਜਿਹਾ ਮੌਕਾ ਆਉਂਦਾ ਹੈ ਜਦੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ ਅਤੇ ਇਹ ਉਹ ਸਮਾਂ ਹੁੰਦਾ ਹੈ ਜਦੋਂ ਤੁਸੀਂ ਆਪਣੀ ਗ਼ਲਤੀਆਂ ’ਤੇ ਧਿਆਨ ਦਿੰਦੇ ਹੋ ਤੇ ਤਜ਼ਰਬਾ ਹਾਸਲ ਕਰਦੇ ਹੋ ਤਾਂ ਜੋ ਤੁਸੀਂ ਇਨ੍ਹਾਂ ਗ਼ਲਤੀਆਂ ਨੂੰ ਭਵਿੱਖ ’ਚ ਨਾ ਦੁਹਰਾਓ। 
ਇਹ ਵੀ ਪੜ੍ਹੋ : ਅਰਜੁਨ ਤੇਂਦੁਲਕਰ ਵਿਜੇ ਹਜ਼ਾਰੇ ਟਰਾਫ਼ੀ ਲਈ ਮੁੰਬਈ ਟੀਮ ਦੇ ਸੰਭਾਵੀ ਖਿਡਾਰੀਆਂ ’ਚ ਸ਼ਾਮਲ

PunjabKesariਕੁਲਦੀਪ ਲਈ ਇੰਡੀਅਨ ਪ੍ਰੀਮੀਅਰ ਲੀਗ ’ਚ ਪਿਛਲੇ ਦੋ ਸੈਸ਼ਨ ਚੰਗੇ ਨਹੀਂ ਰਹੇ। ਉਹ 2019 ’ਚ 9 ਮੈਚਾਂ ’ਚ ਸਿਰਫ਼ 4 ਵਿਕਟਾਂ ਲੈ ਸਕੇ ਜਦਕਿ ਯੂ. ਏ. ਈ. ’ਚ ਪਿਛਲੇ ਸਾਲ ਖੇਡੇ ਗਏ ਆਈ. ਪੀ. ਐੱਲ. ’ਚ ਉਨ੍ਹਾਂ ਨੇ ਚਾਰ ਮੈੇਚਾਂ ’ਚ ਸਿਰਫ਼ ਇਕ ਵਿਕਟ ਹਾਸਲ ਕੀਤਾ। ਕੁਲਦੀਪ ਨੂੰ 2021 ਦੀ ਆਈ. ਪੀ. ਐੱਲ. ਨਿਲਾਮੀ ਤੋਂ ਪਹਿਲਾਂ ਕੇ. ਕੇ. ਆਰ. ਨੇ ਆਪਣੀ ਟੀਮ ’ਚ ਬਣਾਈ ਰੱਖਿਆ ਹੈ। ਇਸ ਸਪਿਨਰ ਨੇ ਕਿਹਾ ਕਿ ਮੈਂ 7 ਸਾਲਾਂ ਤੋਂ ਕੇ. ਕੇ. ਆਰ. ਲਈ ਖੇਡ ਰਿਹਾ ਹਾਂ ਤੇ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੈਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਹ ਚੁਣੌਤੀਪੂਰਨ ਹੈ ਪਰ ਤੁਹਾਨੂੰ ਆਪਣੀ ਖੇਡ ’ਚ ਸੁਧਾਰ ਕਰਨਾ ਹੁੰਦਾ ਹੈ ਤਾਂ ਜੋ ਆਪਣਾ ਪੱਧਰ ਬਣਾਈ ਰੱਖੋ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News