ਵਰਲਡ ਕੱਪ : ਕੁਲਦੀਪ ਯਾਦਵ ਨੇ ਟੀਮ ਇੰਡੀਆ ਨੂੰ ਇਨ੍ਹਾਂ ਦੋਹਾਂ ਟੀਮਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ

Wednesday, Mar 20, 2019 - 02:31 PM (IST)

ਵਰਲਡ ਕੱਪ : ਕੁਲਦੀਪ ਯਾਦਵ ਨੇ ਟੀਮ ਇੰਡੀਆ ਨੂੰ ਇਨ੍ਹਾਂ ਦੋਹਾਂ ਟੀਮਾਂ ਤੋਂ ਸਾਵਧਾਨ ਰਹਿਣ ਨੂੰ ਕਿਹਾ

ਨਵੀਂ ਦਿੱਲੀ— ਚਾਈਨਾਮੈਨ ਸਪਿਨਰ ਕੁਲਦੀਪ ਯਾਦਵ ਨੂੰ ਲਗਦਾ ਹੈ ਕਿ ਭਾਰਤੀ ਟੀਮ ਨੂੰ ਇੰਗਲੈਂਡ ਅਤੇ ਵੇਲਸ 'ਚ ਇਸ ਸਾਲ ਦੇ ਆਈ.ਸੀ.ਸੀ. ਵਿਸ਼ਵ ਕੱਪ 'ਚੋਂ ਦੋ ਟੀਮਾਂ ਤੋਂ ਖਾਸ ਕਰਕੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕੁਲਦੀਪ ਨੇ ਕਿਹਾ ਕਿ ਭਾਰਤ ਕੋਲ ਟਰਾਫੀ ਲਿਆਉਣ ਦਾ ਚੰਗਾ ਮੌਕਾ ਹੈ ਪਰ ਟੂਰਨਾਮੈਂਟ 'ਚ ਕੁਝ ਉੱਚ ਗੁਣਵੱਤਾ ਵਾਲੀਆਂ ਟੀਮਾਂ ਵੀ ਹਨ ਜੋ ਭਾਰਤ ਨੂੰ ਸਖਤ ਚੁਣੌਤੀ ਦੇ ਸਕਦੀਆਂ ਹਨ। ਕੁਲਦੀਪ ਨੇ ਵਰਤਮਾਨ ਸਮੇਂ ਦੀ ਨੰਬਰ ਵਨ ਟੀਮ ਇੰਗਲੈਂਡ ਨੂੰ ਸਭ ਤੋਂ ਵੱਡੇ ਦਾਅਵੇਦਾਰਾਂ 'ਚੋਂ ਇਕ ਦੱਸਿਆ ਅਤੇ ਕਿਹਾ ਕਿ ਘਰੇਲੂ ਹਾਲਾਤ 'ਚ ਖੇਡਣਾ ਉਨ੍ਹਾਂ ਲਈ ਢੁਕਵਾਂ ਹੋਵੇਗਾ। ਇੰਗਲੈਂਡ ਤੋਂ ਇਲਾਵਾ, ਕੁਲਦੀਪ ਨੁੰ ਲਗਦਾ ਹੈ ਕਿ ਕੱਟਰ ਮੁਕਾਬਲੇਬਾਜ਼ ਪਾਕਿਸਤਾਨ ਵੀ ਮੈਨ ਇਨ ਬਲੂ ਲਈ ਵੱਡਾ ਖਤਰਾ ਪੈਦਾ ਕਰ ਸਕਦਾ ਹੈ।
PunjabKesari
ਪੱਤਰਕਾਰਾਂ ਨਾਲ ਗੱਲਬਾਤ 'ਚ ਕੁਲਦੀਪ ਨੇ ਕਿਹਾ, ''ਸਾਡੇ ਕੋਲ ਯਕੀਨੀ ਤੌਰ 'ਤੇ ਵਿਸ਼ਵ ਕੱਪ ਘਰ ਲਿਆਉਣ ਦਾ ਮੌਕਾ ਹੈ। ਸਾਡੇ ਤੋਂ ਇਲਾਵਾ ਮੈਨੂੰ ਲਗਦਾ ਹੈ ਕਿ ਬਾਕੀ ਸਾਰੀਆਂ ਟੀਮਾਂ ਵੀ ਮਜ਼ਬੂਤ ਹਨ। ਪਰ ਮੈਨੂੰ ਲਗਦਾ ਹੈ ਕਿ ਹੋਰਨਾਂ ਟੀਮਾਂ ਦੇ ਮੁਕਾਬਲੇ ਇੰਗਲੈਂਡ ਦੇ ਕੋਲ ਇਕ ਮਜ਼ਬੂਤ ਬੱਲੇਬਾਜ਼ੀ ਹੈ। ਉਹ ਘਰੇਲੂ ਹਾਲਾਤਾਂ 'ਚ ਖੇਡ ਰਹੇ ਹੋਣਗੇ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਵਿਸ਼ਵ ਕੱਪ 'ਚ ਵੀ ਚੰਗਾ ਪ੍ਰਦਰਸ਼ਨ ਕਰੇਗਾ, ਜਿਸ ਤਰ੍ਹਾਂ ਉਹ ਪ੍ਰਦਰਸ਼ਨ ਕਰ ਰਿਹਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇੰਗਲੈਂਡ ਅਤੇ ਪਾਕਿਸਤਾਨ 'ਤੇ ਖਾਸ ਨਜ਼ਰ ਰਖਣੀ ਹੋਵੇਗੀ।''


author

Tarsem Singh

Content Editor

Related News