ਕੁਲਦੀਪ-ਵੰਸ਼ਿਕਾ ਦਾ ਸ਼ਾਹੀ ਵਿਆਹ, ਦੋਵਾਂ 'ਚੋਂ ਕੌਣ ਜ਼ਿਆਦਾ ਅਮੀਰ? ਜਾਣੋ ਕਿਸ ਦੀ ਕਿੰਨੀ ਨੈੱਟਵਰਥ

Saturday, Mar 14, 2026 - 05:47 PM (IST)

ਕੁਲਦੀਪ-ਵੰਸ਼ਿਕਾ ਦਾ ਸ਼ਾਹੀ ਵਿਆਹ, ਦੋਵਾਂ 'ਚੋਂ ਕੌਣ ਜ਼ਿਆਦਾ ਅਮੀਰ? ਜਾਣੋ ਕਿਸ ਦੀ ਕਿੰਨੀ ਨੈੱਟਵਰਥ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਕੁਲਦੀਪ ਯਾਦਵ ਅੱਜ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਕੁਲਦੀਪ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਚੱਢਾ ਨਾਲ ਅੱਜ ਯਾਨੀ 14 ਮਾਰਚ 2026 ਨੂੰ ਮਸੂਰੀ ਵਿੱਚ ਇੱਕ ਨਿੱਜੀ ਸਮਾਰੋਹ ਦੌਰਾਨ ਵਿਆਹ ਦੇ ਬੰਧਨ ਵਿੱਚ ਬੱਝਣਗੇ। ਜਿੱਥੇ ਪ੍ਰਸ਼ੰਸਕਾਂ ਵਿੱਚ ਇਸ ਵਿਆਹ ਨੂੰ ਲੈ ਕੇ ਭਾਰੀ ਉਤਸ਼ਾਹ ਹੈ, ਉੱਥੇ ਹੀ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਵੀ ਘੁੰਮ ਰਿਹਾ ਹੈ ਕਿ ਆਖਿਰ ਦੋਵਾਂ ਵਿੱਚੋਂ ਸਭ ਤੋਂ ਵੱਧ ਅਮੀਰ ਕੌਣ ਹੈ?

ਕੌਣ ਹੈ ਵੰਸ਼ਿਕਾ ਚੱਢਾ?
ਵੰਸ਼ਿਕਾ ਚੱਢਾ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਹ ਕਾਰਪੋਰੇਟ ਸੈਕਟਰ ਨਾਲ ਜੁੜੀ ਹੋਈ ਹੈ ਅਤੇ ਰਿਪੋਰਟਾਂ ਮੁਤਾਬਕ ਭਾਰਤੀ ਜੀਵਨ ਬੀਮਾ ਨਿਗਮ (LIC) ਵਿੱਚ ਕੰਮ ਕਰਦੀ ਹੈ। ਉਸ ਨੇ ਆਪਣੀ ਉੱਚ ਸਿੱਖਿਆ ਆਸਟ੍ਰੇਲੀਆ ਤੋਂ ਹਾਸਲ ਕੀਤੀ ਹੈ। ਵੰਸ਼ਿਕਾ ਇੱਕ ਸਧਾਰਨ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਦੇ ਪਿਤਾ ਯੋਗਸ਼ ਚੱਢਾ ਵੀ LIC ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ।

ਨੈੱਟ ਵਰਥ (ਕਮਾਈ) ਦਾ ਵੱਡਾ ਅੰਤਰ
ਜੇਕਰ ਦੋਵਾਂ ਦੀ ਜਾਇਦਾਦ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ

ਖਿਡਾਰੀ/ਸ਼ਖਸੀਅਤ ਨੈੱਟ ਵਰਥ  (ਲਗਭਗ)             ਕਮਾਈ ਦਾ ਸਰੋਤ
ਕੁਲਦੀਪ ਯਾਦਵ 34 ਕਰੋੜ ਰੁਪਏ ਕ੍ਰਿਕਟ ਫੀਸ, IPL, ਇਸ਼ਤਿਹਾਰ
ਵੰਸ਼ਿਕਾ ਚੱਢਾ 40 ਤੋਂ 50 ਲੱਖ ਰੁਪਏ ਕਾਰਪੋਰੇਟ ਨੌਕਰੀ (LIC)

ਆਰਥਿਕ ਪੱਖੋਂ ਕੁਲਦੀਪ ਆਪਣੀ ਹੋਣ ਵਾਲੀ ਪਤਨੀ ਨਾਲੋਂ ਕਾਫੀ ਜ਼ਿਆਦਾ ਅਮੀਰ ਹਨ।

ਬਚਪਨ ਦੇ ਰਿਸ਼ਤੇ 'ਤੇ ਲੱਗੇਗੀ ਵਿਆਹ ਦੀ ਮੋਹਰ 
ਦੋਵਾਂ ਦੀ ਮੁਲਾਕਾਤ ਬਚਪਨ ਵਿੱਚ ਕਾਨਪੁਰ ਵਿੱਚ ਹੋਈ ਸੀ। ਗੁਆਂਢੀ ਹੋਣ ਦੇ ਨਾਤੇ ਦੋਸਤੀ ਹੋਈ, ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। 2025 ਵਿੱਚ ਦੋਵਾਂ ਨੇ ਮੰਗਣੀ ਦਾ ਐਲਾਨ ਕੀਤਾ ਸੀ ਅਤੇ ਹੁਣ 2026 ਵਿੱਚ ਇਹ ਰਿਸ਼ਤਾ ਵਿਆਹ ਵਿੱਚ ਬਦਲਣ ਜਾ ਰਿਹਾ ਹੈ। 

ਵਿਆਹ ਦਾ ਸ਼ਾਹੀ ਕਾਰਡ ਤੇ ਰਿਸੈਪਸ਼ਨ 
ਜੋੜੇ ਦਾ ਵਿਆਹ ਦਾ ਕਾਰਡ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜੋ ਇੱਕ ਮੈਟੈਲਿਕ ਬਾਕਸ ਵਿੱਚ 3D ਡਿਜ਼ਾਈਨ ਦੇ ਨਾਲ ਤਿਆਰ ਕੀਤਾ ਗਿਆ ਹੈ। ਮਸੂਰੀ ਵਿੱਚ ਵਿਆਹ ਤੋਂ ਬਾਅਦ ਲਖਨਊ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਿੱਤੀ ਜਾਵੇਗੀ, ਜਿਸ ਵਿੱਚ ਕ੍ਰਿਕਟ ਅਤੇ ਰਾਜਨੀਤੀ ਜਗਤ ਦੀਆਂ ਵੱਡੀਆਂ ਹਸਤੀਆਂ ਦੇ ਪਹੁੰਚਣ ਦੀ ਉਮੀਦ ਹੈ।
 


author

Tarsem Singh

Content Editor

Related News