ਕੁਲਦੀਪ ਨੇ ਮੌਕੇ ਦਾ ਫਾਇਦਾ ਚੁੱਕਿਆ ਚਾਹਲ ਨੂੰ ਕਰਨਾ ਪਵੇਗਾ ਇੰਤਜ਼ਾਰ : ਇਮਰਾਨ ਤਾਹਿਰ

01/11/2024 10:29:48 AM

ਗਕਬੇਰਹਾ–ਦੱਖਣੀ ਅਫਰੀਕਾ ਦੇ ਸਾਬਕਾ ਸਪਿਨਰ ਇਮਰਾਨ ਤਾਹਿਰ ਦਾ ਮੰਨਣਾ ਹੈ ਕਿ ਯੁਜਵੇਂਦਰ ਚਾਹਲ ਅਜੇ ਵੀ ਦੁਨੀਆ ਦੇ ਸਰਵਸ੍ਰੇਸ਼ਠ ਆਰਮ ਸਪਿਨਰਾਂ ਵਿਚੋਂ ਇਕ ਹੈ ਪਰ ਕੁਲਦੀਪ ਯਾਦਵ ਦੀ ਸ਼ਾਨਦਾਰ ਫਾਰਮ ਦੇ ਕਾਰਨ ਉਸ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਵੇਗਾ। ਤਾਹਿਰ ਦਾ ਮੰਨਣਾ ਹੈ ਕਿ ਖੱਬੇ ਹੱਥ ਦਾ ਆਰਮ ਸਪਿਨਰ ਕੁਲਦੀਪ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਕਾਮਯਾਬ ਰਿਹਾ। ਚਾਹਲ ਨੂੰ ਪਿਛਲੇ ਸਾਲ ਭਾਰਤ ਵਿਚ ਹੋਏ ਵਨ ਡੇ ਵਿਸ਼ਵ ਕੱਪ ਲਈ ਟੀਮ ਵਿਚ ਜਗ੍ਹਾ ਨਹੀਂ ਮਿਲੀ ਅਤੇ ਅਮਰੀਕਾ ਤੇ ਵੈਸਟਇੰਡੀਜ਼ ਵਿਚ ਜੂਨ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀ ਉਸਦੀ ਚੋਣ ਮੁਸ਼ਕਿਲ ਹੈ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਤਾਹਿਰ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਹੈ ਕਿ ਯੁਜੀ ਨੂੰ ਖਰਾਬ ਫਾਰਮ ਕਾਰਨ ਬਾਹਰ ਕੀਤਾ ਗਿਆ ਹੈ। ਉਹ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ ਪਰ ਕੁਲਦੀਪ ਜ਼ਬਰਦਸਤ ਫਾਰਮ ਵਿਚ ਹੈ ਤੇ ਉਸ ਨੇ ਰਵਿੰਦਰ ਜਡੇਜਾ ਦੇ ਨਾਲ ਗੇਂਦਬਾਜ਼ੀ ਵਿਚ ਚੰਗਾ ਤਾਲਮੇਲ ਬਣਾ ਲਿਆ ਹੈ।’’

ਇਹ ਵੀ ਪੜ੍ਹੋ- ਪੈਰਾ ਨਿਸ਼ਾਨੇਬਾਜ਼ ਸ਼ੀਤਲ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ
ਤਾਹਿਰ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਦੁਨੀਆ ਦੇ ਦੋ ਟਾਪ ਆਰਮ ਸਪਿਨਰਾਂ ਨੂੰ ਚੁਣਨਾ ਪੈ ਤਾਂ ਉਹ ਕੁਲਦੀਪ ਤੇ ਦੱਖਣੀ ਅਫਰੀਕਾ ਦੇ ਤਬਰੇਜ ਸ਼ੰਮਸੀ ਨੂੰ ਚੁਣੇਗਾ। ਉਸ ਨੇ ਕਿਹਾ,‘‘ਕੁਲਦੀਪ ਨੇ ਪਿਛਲੇ ਸਾਲ ਤੇ ਉਸ ਤੋਂ ਪਹਿਲਾਂ ਵੀ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ, ਮੈਂ ਬਤੌਰ ਸਪਿਨਰ ਉਸਦੀ ਸ਼ਲਾਘਾ ਕਰਦਾ ਹਾਂ। ਮੈਂ ਕੁਲਦੀਪ ਤੇ ਤਬਰੇਜ ਸ਼ੰਮਸੀ ਨੂੰ ਚੁਣਾਂਗਾ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News