ਕੇ. ਪੀ. ਐੱਲ. ਮੈਚ ਫਿਕਸਿੰਗ : ਅੰਤਰਰਾਸ਼ਟਰੀ ਸੱਟੇਬਾਜ਼ ਗ੍ਰਿਫਤਾਰ

Sunday, Nov 10, 2019 - 08:52 PM (IST)

ਕੇ. ਪੀ. ਐੱਲ. ਮੈਚ ਫਿਕਸਿੰਗ : ਅੰਤਰਰਾਸ਼ਟਰੀ ਸੱਟੇਬਾਜ਼ ਗ੍ਰਿਫਤਾਰ

ਬੈਂਗਲੁਰੂ— ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਮੈਚ ਫਿਕਸਿੰਗ ਦੇ ਮਾਮਲੇ 'ਚ ਐਤਵਾਰ ਨੂੰ ਇਕ ਕਥਿਤ ਅੰਤਰਰਾਸ਼ਟਰੀ ਸੱਟੇਬਾਜ਼ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਰਿਆਣਾ ਦਾ ਰਹਿਣ ਵਾਲਾ ਮਯਾਮ ਵੈਸਟਇੰਡੀਜ਼ ਭੱਜ ਗਿਆ ਸੀ ਜਿਸ ਤੋਂ ਬਾਅਦ ਉਸਦੇ ਵਿਰੁੱਧ ਸਰਕੁਲਰ ਜਾਰੀ ਕੀਤਾ ਗਿਆ ਸੀ। ਮਯਾਮ ਦੇ ਸ਼ਨੀਵਾਰ ਨੂੰ ਭਾਰਤ ਪਹੁੰਚਦੇ ਹੀ ਕੇਂਦਰੀ ਅਪਰਾਧ ਸ਼ਾਖਾ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ ਹੈ ਕਿ ਮਯਾਮ ਨੇ ਮੈਚ ਫਿਕਸ ਕਰਨ ਦੇ ਲਈ ਮਸ਼ਹੂਰ ਡ੍ਰਮਰ ਭਵੇਸ਼ ਬਾਫਨਾ ਨਾਲ ਸਪੰਰਕ ਕੀਤਾ ਸੀ। ਉਸ ਦੇ ਕਹਿਣ 'ਤੇ ਬਾਫਨਾ ਨੇ ਕਥਿਤ ਤੌਰ 'ਤੇ ਬੇਲਾਰੀ ਟਸਕਰਸ ਦੇ ਗੇਂਦਬਾਜ਼ ਭਵੇਸ਼ ਗੁਲੇਚਾ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਸੀ।


author

Gurdeep Singh

Content Editor

Related News