ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਵਿਚ ਕੋਰੋਬੋਵ ਕੋਲੋਂ ਹਾਰਿਆ ਪ੍ਰਗਿਆਨੰਦਾ
Thursday, Dec 19, 2019 - 12:10 PM (IST)

ਸਪੋਰਟਸ ਡੈਸਕ : ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ 5ਵੇਂ ਰਾਊਂਡ ਵਿਚ ਭਾਰਤ ਦੇ ਛੋਟੇ ਸਮਰਾਟ ਆਰ. ਪ੍ਰਗਿਆਨੰਦਾ ਨੂੰ ਚੋਟੀ ਦਾ ਦਰਜਾ ਪ੍ਰਾਪਤ ਯੂਕ੍ਰੇਨ ਦੇ ਤਜਰਬੇਕਾਰ ਖਿਡਾਰੀ ਅੰਟੋਨ ਕੋਰੋਬੋਵ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਿਸੀਲੀਅਨ ਨਜਡੋਰਫ ਓਪਨਿੰਗ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਪ੍ਰਗਿਆਨੰਦਾ ਨੇ ਖੇਡ ਦੇ ਮੱਧ ਵਿਚ ਚੰਗੀ ਬੜ੍ਹਤ ਬਣਾ ਲਈ ਸੀ ਪਰ ਹਾਥੀ ਦੇ ਐਂਡਗੇਮ ਵਿਚ ਉਹ ਗਲਤੀਆਂ ਕਰ ਬੈਠਾ ਅਤੇ 68 ਚਾਲਾਂ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਭਾਰਤ ਦੇ ਸੁਨੀਲ ਨਾਰਾਇਣਨ ਹਮਵਤਨ ਐੱਸ. ਪੀ. ਸੇਥੂਰਮਨ ਨੂੰ ਹਰਾਉਂਦਾ ਹੋਇਆ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨਾਲ 5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਆ ਗਿਆ ਹੈ। ਛੇਵੇਂ ਰਾਊਂਡ ਵਿਚ ਹੁਣ ਇਹ ਦੋਵੇਂ ਖਿਡਾਰੀ ਟਕਰਾਉਣਗੇ।