ਕੋਰੀਆ ਓਪਨ : ਸਾਤਵਿਕ ਅਤੇ ਚਿਰਾਗ ਦੀ ਜੋੜੀ ਫਾਈਨਲ 'ਚ ਪਹੁੰਚੀ

Saturday, Jul 22, 2023 - 05:27 PM (IST)

ਕੋਰੀਆ ਓਪਨ : ਸਾਤਵਿਕ ਅਤੇ ਚਿਰਾਗ ਦੀ ਜੋੜੀ ਫਾਈਨਲ 'ਚ ਪਹੁੰਚੀ

ਯੇਓਸੂ (ਕੋਰੀਆ)- ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਸ਼ਨੀਵਾਰ ਨੂੰ ਇਥੇ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਦੁਨੀਆ ਦੀ ਦੂਜੇ ਨੰਬਰ ਦੀ ਜੋੜੀ 'ਤੇ ਸਿੱਧੇ ਗੇਮ 'ਚ ਰੋਮਾਂਚਿਤ ਜਿੱਤ ਦੇ ਨਾਲ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਦੁਨੀਆ ਦੀ ਤੀਜੇ ਨੰਬਰ ਦੀ ਭਾਰਤੀ ਜੋੜੀ ਨੇ ਜਿੰਨਮ ਸਟੇਡੀਅਮ 'ਚ 40 ਮਿੰਟ ਤੱਕ ਚੱਲੇ ਮੁਕਾਬਲੇ 'ਚ ਚੀਨੀ ਜੋੜੀ 'ਤੇ 21-15, 24-22 ਨਾਲ ਜਿੱਤ ਦਰਜ ਕੀਤੀ। ਕੇਂਗ ਅਤੇ ਚਾਂਗ ਦੀ ਜੋੜੀ ਦੇ ਖ਼ਿਲਾਫ਼ ਲਗਾਤਾਰ ਦੋ ਹਾਰਾਂ ਤੋਂ ਬਾਅਦ ਸਾਤਵਿਕ ਅਤੇ ਚਿਰਾਗ ਦੀ ਇਹ ਪਹਿਲੀ ਜਿੱਤ ਸੀ। ਸਾਤਵਿਕ ਅਤੇ ਚਿਰਾਗ ਨੇ ਇਸ ਸਾਲ ਇੰਡੋਨੇਸ਼ੀਆ ਸੁਪਰ 1000 ਅਤੇ ਸਵਿਸ ਓਪਨ ਸੁਪਰ 500 ਖਿਤਾਬ ਜਿੱਤੇ ਹਨ।
ਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਫਜ਼ਰ ਅਲਫਿਆਨ ਅਤੇ ਮੁਹੰਮਦ ਰਿਆਨ ਅਰਦਿਆਂਤੋ ਜਾਂ ਕੋਰੀਆ ਦੇ ਕਾਂਗ ਮਿਨ ਹਿਊਕ ਅਤੇ ਸਿਓ ਸੇਉਂਗ ਜੇ ਦੀ ਚੁਣੌਤੀ ਹੋਵੇਗੀ। ਇਸ ਸਾਲ ਥਾਈਲੈਂਡ ਅਤੇ ਇੰਡੀਆ ਓਪਨ ਜਿੱਤਣ ਵਾਲੀ ਚੀਨੀ ਜੋੜੀ ਨੇ ਭਾਰਤੀ ਜੋੜੀ ਦੇ ਜਿੱਤ-ਹਾਰ ਦੇ 2-0 ਦੇ ਰਿਕਾਰਡ ਨਾਲ ਮੁਕਾਬਲੇ 'ਚ ਉਤਰੀ ਸੀ। ਭਾਰਤੀ ਜੋੜੀ ਨੇ ਹਾਲਾਂਕਿ ਇਸ ਵਾਰ ਆਪਣੀ ਯੋਜਨਾ ਨੂੰ ਸ਼ਾਨਦਾਰ ਢੰਗ ਨਾਲ ਅੰਜ਼ਾਮ ਦਿੱਤਾ।

ਇਹ ਵੀ ਪੜ੍ਹੋ-ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
ਜੂਨ 'ਚ ਆਪਣਾ ਆਖ਼ਰੀ ਟੂਰਨਾਮੈਂਟ ਇੰਡੋਨੇਸ਼ੀਆ ਓਪਨ ਜਿੱਤਣ ਵਾਲੀ ਭਾਰਤੀ ਜੋੜੀ ਕੋਲ ਹੁਣ ਲਗਾਤਾਰ ਦੋ ਖਿਤਾਬ ਆਪਣੇ ਨਾਮ ਕਰਨ ਦਾ ਮੌਕਾ ਹੋਵੇਗਾ। ਦੋਵਾਂ ਜੋੜੀਆਂ ਨੇ ਖੇਡ ਦੀ ਸ਼ੁਰੂਆਤ ਆਕਰਮਕ ਕੀਤੀ ਅਤੇ ਸਕੋਰ 5-5 ਹੋਣ ਤੱਕ ਮੁਕਾਬਲਾ ਬਰਾਬਰੀ 'ਤੇ ਰਿਹਾ। ਭਾਰਤੀ ਜੋੜੀ ਨੇ ਫਿਰ ਬੜ੍ਹਤ ਵਧਾਉਣੀ ਸ਼ੁਰੂ ਕੀਤੀ ਅਤੇ ਸਕੋਰ 7-5 ਅਤੇ ਫਿਰ 14-8 ਹੋ ਗਿਆ। ਸਾਤਵਿਕ ਨੇ ਆਪਣਾ ਜਾਣਿਆ-ਪਛਾਣਿਆ ਸਮੈਸ਼ ਲਗਾਇਆ ਪਰ ਬੈਕਲਾਈਨ ਦੇ ਨੇੜੇ ਚਿਰਾਗ ਦੀ ਗਲਤੀ ਨੇ ਚੀਨੀ ਜੋੜੀ ਨੂੰ ਲਗਾਤਾਰ ਦੋ ਅੰਕ ਹਾਸਲ ਕਰਨ 'ਚ ਸਫ਼ਲ ਰਹੀ। ਚਿਰਾਗ ਅਤੇ ਸਾਤਵਿਕ ਨੇ ਮੈਚ 'ਤੇ ਦਬਦਬਾ ਬਣਾ ਕੇ ਸਕੋਰ 19-12 ਕਰ ਲਿਆ ਅਤੇ ਫਿਰ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ। ਦੂਸਰੀ ਗੇਮ 'ਚ ਵੀ ਦੋਵਾਂ ਜੋੜੀਆਂ 'ਚ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਸ਼ੁਰੂਆਤ 'ਚ ਸਕੋਰ 2-2 ਅਤੇ 8-8 ਨਾਲ ਬਰਾਬਰ ਰਿਹਾ। ਚੀਨੀ ਖਿਡਾਰੀਆਂ ਨੇ ਫਿਰ ਕੁਝ ਵਾਈਡ ਸ਼ਾਟ ਖੇਡੇ ਜਿਸ ਨਾਲ ਭਾਰਤ ਦੀ ਬੜ੍ਹਤ 14-9 ਹੋ ਗਈ। ਕੇਂਗ ਅਤੇ ਚਾਂਗ ਦੀ ਜੋੜੀ ਨੇ ਲਗਾਤਾਰ ਤਿੰਨ ਅੰਕ ਬਣਾਏ। ਇਸ ਤੋਂ ਬਾਅਦ ਦੋਵਾਂ ਜੋੜੀਆਂ ਵਿਚਾਲੇ ਸਖ਼ਤ ਟੱਕਰ ਹੋਈ ਅਤੇ ਮੈਚ ਅੱਗੇ ਵਧਣ 'ਤੇ ਉਤਸ਼ਾਹ ਵਧਦਾ ਗਿਆ। ਸਕੋਰ ਦੇ 18-18 ਅਤੇ 19-19 ਦੀ ਬਰਾਬਰੀ 'ਤੇ ਸੀ।

ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਚਿਰਾਗ ਨੇ ਇਸ ਤੋਂ ਬਾਅਦ ਸ਼ਾਨਦਾਰ ਸਮੈਸ਼ ਲਗਾ ਕੇ ਮੈਚ ਪੁਆਇੰਟ ਦਾ ਮੌਕਾ ਬਣਾਇਆ ਪਰ ਸਾਤਵਿਕ ਨੇ ਸਰਵਿਸ 'ਚ ਗੜਬੜੀ ਕਰ ਦਿੱਤੀ ਜਿਸ 'ਚ ਸਕੋਰ 20-20 ਹੋ ਗਿਆ। ਸਾਤਵਿਕ ਨੇ ਇਕ ਵਾਰ ਫਿਰ ਭਾਰਤ ਲਈ ਮੈਚ ਪੁਆਇੰਟ ਦਾ ਮੌਕਾ ਬਣਾਇਆ ਪਰ ਚਾਂਗ ਦੇ ਸ਼ਾਨਦਾਰ ਪਾਸ ਨੇ ਇਹ ਮੌਕਾ ਗੁਆ ਦਿੱਤਾ। ਇਸ ਤੋਂ ਬਾਅਦ ਚਾਂਗ ਨੇ ਨੈੱਟ 'ਤੇ ਜਾ ਕੇ ਭਾਰਤ ਨੂੰ ਤੀਜਾ ਮੈਚ ਪੁਆਇੰਟ ਦਿਵਾਇਆ ਪਰ ਕੇਂਗ ਦੀ ਸ਼ਾਨਦਾਰ ਕੋਸ਼ਿਸ਼ ਨੇ ਸਕੋਰ ਨੂੰ 22-22 ਨਾਲ ਬਰਾਬਰ ਕਰ ਦਿੱਤਾ। ਭਾਰਤ ਨੇ ਫਿਰ ਆਪਣਾ ਚੌਥਾ ਮੈਚ ਪੁਆਇੰਟ ਹਾਸਲ ਕੀਤਾ ਅਤੇ ਇਸ ਵਾਰ ਸਾਤਵਿਕ ਨੇ ਕੋਈ ਗਲਤੀ ਨਹੀਂ ਕੀਤੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News