ਹੰਪੀ ਨੇ ਕੋਸਤੇਨਿਯੁਕ ਨੂੰ ਹਰਾਇਆ, ਵੇਂਜੁਨ ਜੂ ਦੇ ਨਾਲ ਸਾਂਝੀ ਬੜ੍ਹਤ
Friday, Feb 14, 2020 - 02:48 PM (IST)

ਸਪੋਰਟਸ ਡੈਸਕ— ਭਾਰਤ ਦੀ ਕੋਨੇਰੂ ਹੰਪੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੀ ਐਲੇਕਜ਼ੈਂਡਰਾ ਕੋਸਤੇਨਿਯੁਕ ਨੂੰ ਕੇਨਰਸ ਕੱਪ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਦੌਰ 'ਚ 61 ਚਾਲਾਂ 'ਚ ਹਰਾ ਕੇ ਚੀਨ ਦੀ ਵੇਂਜੁਨ ਜੂ ਦੇ ਨਾਲ ਸੰਯੁਕਤ ਬੜ੍ਹਤ ਬਣਾ ਲਈ। ਭਾਰਤ ਦੀ ਦ੍ਰੋਣਵੱਲੀ ਹਰਿਕਾ ਨੇ ਜੂ ਦੇ ਨਾਲ ਡਰਾਅ ਖੇਡਿਆ। ਹੰਪੀ ਚਾਰ ਅੰਕ ਲੈ ਕੇ ਜੂ ਦੇ ਨਾਲ ਚੋਟੀ 'ਤੇ ਹੈ। ਦੂਜੇ ਪਾਸੇ ਹਰਿਕਾ ਦੇ 6 ਦੌਰ ਦੇ ਬਾਅਦ ਤਿੰਨ ਅੰਕ ਹਨ ਅਤੇ ਉਹ ਦੋ ਹੋਰ ਖਿਡਾਰੀਆਂ ਦੇ ਨਾਲ ਸਾਂਝੇ ਤੀਜੇ ਸਥਾਨ 'ਤੇ ਹੈ। ਹੁਣ ਹੰਪੀ ਦਾ ਸਾਹਮਣਾ ਅਮਰੀਕਾ ਦੀ ਇਰੀਨਾ ਕ੍ਰਸ਼ ਨਾਲ ਹੋਵੇਗਾ ਜਦਕਿ ਹਰਿਕਾ ਦੀ ਟੱਕਰ ਕਾਰਿਸਾ ਯਿਪ ਨਾਲ ਹੋਵੇਗੀ।