ਕੋਕੋ ਗਾ ਐਡੀਲੇਡ ਕੌਮਾਂਤਰੀ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ

02/25/2021 2:22:17 AM

ਐਡੀਲੇਡ– ਅਮਰੀਕਾ ਦੀ 16 ਸਾਲਾ ਖਿਡਾਰਣ ਕੋਕੋ ਗਾ ਨੇ ਬੁੱਧਵਾਰ ਨੂੰ ਇਥੇ ਐਡੀਲੇਡ ਕੌਮਾਂਤਰੀ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ’ਚ ਪੇਤਰਾ ਮਾਰਟਿਚ ’ਤੇ ਜਿੱਤ ਹਾਸਲ ਕਰਕੇ ਕੁਆਰਟਫਾਈਨਲ ’ਚ ਜਗ੍ਹਾ ਬਣਾ ਲਈ। ਉੱਧਰ ਟਾਪ ਰੈਂਕਿੰਗ ਐਸ਼ ਬਾਰਟੀ ਨੂੰ ਦੂਜੇ ਦੌਰ ਦੇ ਮੁਕਾਬਲੇ ’ਚ ਡੈਨੀਅਲ ਕੋਲਿੰਸ ਤੋਂ 3-6, 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

PunjabKesari
ਬਾਰਟੀ ਆਸਟ੍ਰੇਲੀਆਈ ਓਪਨ ਦੇ ਕੁਆਰਟਰ ਫਾਈਨਲ ’ਚ ਹਾਰ ਗਈ ਸੀ। ਗਾ ਨੇ ਛੇਵਾਂ ਦਰਜਾ ਹਾਸਲ ਮਾਰਟਿਚ ਨੂੰ 5-7, 6-3, 6-4 ਨਾਲ ਹਰਾਇਆ। ਹੁਣ ਕੁਆਰਟਫਾਈਨਲ ’ਚ ਉਸ ਦਾ ਮੁਕਾਬਲਾ ਅਮਰੀਕਾ ਦੀ ਸ਼ੇਲਬੀ ਰੋਜਰਸ ਨਾਲ ਹੋਵੇਗਾ। ਹੋਰ ਮੈਚਾਂ ’ਚ ਦੂਜਾ ਦਰਜਾ ਹਾਸਲ ਬੇਲਿੰਡ ਬੇਨਸਿਚ ਨੇ ਮਿਸਾਕੀ ਡੋਈ ’ਤੇ 6-1, 6-3 ਨਾਲ ਜਿੱਤ ਦਰਜ ਕੀਤੀ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News