ਨਿਊਜ਼ੀਲੈਂਡ ਖਿਲਾਫ ਹੈਮਿਲਟਨ ਟੀ-20 ''ਚ ਧੋਨੀ ਨੂੰ ਇਸ ਮਾਮਲੇ ''ਚ ਪਛਾੜਨ ਉਤਰਨਗੇ ਕੋਹਲੀ

01/28/2020 4:16:46 PM

ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਮੈਚਾਂ ਦੀ ਸੀਰੀਜ਼ ਜਾਰੀ ਹੈ, ਜਿਸ ਦਾ ਤੀਜਾ ਮੈਚ 29 ਜਨਵਰੀ ਨੂੰ ਹੈਮਿਲਟਨ ਵਿਚ ਖੇਡਿਆ ਜਾਣਾ ਹੈ। ਸੀਰੀਜ਼ ਦੇ ਤੀਜੇ ਮੁਕਾਬਲੇ ਵਿਚ ਵਿਰਾਟ ਕੋਹਲੀ ਦੇ ਕੋਲ ਮਹਿੰਦਰ ਸਿੰਘ ਧੋਨੀ ਨੂੰ ਪਛਾੜਨ ਦਾ ਮੌਕਾ ਰਹੇਗਾ। ਦਰਅਸਲ, ਵਿਰਾਟ ਕੋਹਲੀ ਦੇ ਨਾਂ ਕਪਤਾਨ ਦੇ ਤੌਰ 'ਤੇ ਟੀ-20 ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ ਵਿਚ ਚੌਥੇ ਸਥਾਨ 'ਤੇ ਹਨ। ਵਿਰਾਟ ਕੋਹਲੀ ਦੇ ਖਾਤੇ ਵਿਚ 1088 ਟੀ-20 ਕੌਮਾਂਤਰੀ ਦੌੜਾਂ ਹਨ ਅਤੇ ਉਹ ਧੋਨੀ ਤੋਂ 25 ਦੌੜਾਂ ਪਿੱਛੇ ਹਨ। ਧੋਨੀ ਨੇ ਟੀ-20 ਕੌਮਾਂਤਰੀ ਵਿਚ ਕਪਤਾਨ ਦੇ ਤੌਰ 'ਤੇ 1112 ਦੌੜਾਂ ਬਣਾਈਆਂ ਹਨ, ਉੱਥੇ ਹੀ ਇਸ ਮਾਮਲੇ ਵਿਚ ਦੂਜੇ ਨੰਬਰ 'ਤੇ ਕੇਨ ਵਿਲੀਅਮਸਨ ਹਨ ਜਿਸ ਨੇ 1148 ਦੌੜਾਂ ਬਣਾਈਆਂ ਹਨ। ਫਾਫ ਡੂ ਪਲੇਸਿਸ 1273 ਦੌੜਾਂ ਦੇ ਨਾਲ ਇਸ ਸੂਚੀ ਵਿਚ ਚੋਟੀ 'ਤੇ ਹਨ।

PunjabKesari

ਇੰਨਾ ਹੀ ਨਹੀਂ ਇਸ ਤੋਂ ਇਲਾਵਾ ਟੀ-20 ਕੌਮਾਂਤਰੀ ਕ੍ਰਿਕਟ ਵਿਚ ਵੀ ਕਪਤਾਨ ਦੇ ਤੌਰ 'ਤੇ ਸਭ ਤੋਂ ਵੱਧ 50+ ਦਾ ਸਕੋਰ ਬਣਾਉਣ ਦੇ ਮਾਮਲੇ ਵਿਚ ਵਿਰਾਟ ਕੋਹਲੀ ਚੋਟੀ 'ਤੇ ਪਹੁੰਚ ਸਕਦੇ ਹਨ। ਵਿਰਾਟ ਨੇ ਟੀ-20 ਕੌਮਾਂਤਰੀ ਵਿਚ ਕਪਤਾਨ ਦੇ ਤੌਰ 'ਤੇ 8 ਵਾਰ 50 ਵੱਧ ਦੌੜਾਂ ਬਣਾਈਆਂ ਹਨ। ਇਸ ਮਾਮਲੇ ਵਿਚ ਉਹ ਫਾਫ ਡੂਪਲੇਸਿਸ ਅਤੇ ਕੇਨ ਵਿਲੀਅਮਸਨ ਦੀ ਬਰਾਬਰੀ 'ਤੇ ਹਨ। ਇਨ੍ਹਾਂ ਦੋਵਾਂ ਨੇ 8-8 ਵਾਰ ਇਹ ਕਮਾਲ ਕੀਤਾ ਹੈ। ਟੀਮ ਇੰਡੀਆ ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ ਟੀ-20 ਸੀਰੀਜ਼ ਵਿਚ 2-0 ਨਾਲ ਅੱਗੇ ਹੈ ਅਤੇ ਹੁਣ ਉਸ ਦੀਆਂ ਨਜ਼ਰਾਂ ਤੀਜਾ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨ 'ਤੇ ਹੋਣਗੀਆਂ।


Related News