ਪੀ. ਕੇ. ਐੱਲ. ਦੇ ਉਦਘਾਟਨੀ ਸਮਾਰੋਹ ''ਚ ਪਹੁੰਚਣਗੇ ਕੋਹਲੀ
Saturday, Jul 27, 2019 - 02:08 AM (IST)

ਮੁੰਬਈ — ਭਾਰਤੀ ਕਪਤਾਨ ਵਿਰਾਟ ਕੋਹਲੀ ਪੇਸ਼ੇਵਰ ਕਬੱਡੀ ਲੀਗ (ਪੀ. ਕੇ. ਐੱਲ.) ਦੇ ਸੱਤਵੇਂ ਸੈਸ਼ਨ ਦੇ ਮੁੰਬਈ ਪੜਾਅ ਦੇ ਸ਼ਨੀਵਾਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ 'ਚ ਸ਼ਾਮਲ ਹੋਣਗੇ। ਇੱਥੇ ਜਾਰੀ ਕੀਤੇ ਰਿਲੀਜ਼ ਦੇ ਅਨੁਸਾਰ ਕੋਹਲੀ ਇਸ ਦੌਰਾਨ ਮਹਾਰਾਸ਼ਟਰ ਦੀ ਦੋ ਟੀਮਾਂ ਯੂ ਮੁੰਬਾ ਤੇ ਪੁਣੇਰੀ ਪਲਟਨ ਦਾ ਮੁਕਾਬਲਾ ਵੀ ਦੇਖਣਗੇ। ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਅਨੁਪ ਕੁਮਾਰ ਯੂ ਮੁੰਬਾ ਦੇ ਕੋਚ ਹਨ। ਪੀ. ਕੇ. ਐਲ. ਦਾ ਮੁੰਬਈ ਪੜਾਅ 2 ਅਗਸਤ ਤਕ ਚੱਲੇਗਾ।