ਕੋਹਲੀ ਨੇ ਅਨੁਸ਼ਕਾ ਦੇ ਨਾਲ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਂਸ ਦੇ ਆਏ ਅਜਿਹੇ ਰਿਐਕਸ਼ਨ
Wednesday, Sep 11, 2019 - 01:48 PM (IST)

ਸਪੋਰਟਸ ਡੈਸਕ : 15 ਸਤੰਬਰ ਤੋਂ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਖੇਡੀ ਜਾਣੀ ਹੈ। ਜਿੱਥੇ ਦੱਖਣੀ ਅਫਰੀਕੀ ਕਪਤਾਨ ਕਵਿੰਟਨ ਡੀ ਕਾਕ ਦੀ ਅਗਵਾਈ ਵਿਚ ਦੱਖਣੀ ਅਫਰੀਕੀ ਟੀਮ ਧਰਮਸ਼ਾਲਾ ਪਹੁੰਚ ਚੁੱਕੀ ਹੈ। ਅਜਿਹੇ ਵਿਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਟਾਈਮ ਸਪੈਂਡ ਕਰਦੇ ਦਿਸ ਰਹੇ ਹਨ। ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਦਰਅਸਲ, ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਹ ਤਸਵੀਰ ਵੈਸਟਇੰਡੀਜ਼ ਦੌਰੇ ਦੌਰਾਨ ਦੀ ਹੈ। ਦੋਵੇਂ ਬੀਚ 'ਤੇ ਰੋਮਾਂਟਿਕ ਅੰਦਾਜ਼ ਵਿਚ ਦਿਸ ਰਹੇ ਹਨ। ਵਿਰਾਟ ਕੋਹਲੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਦਿਲ ਦਾ ਇਮੋਜੀ ਬਣਾਇਆ ਹੈ। ਪ੍ਰਸ਼ੰਸਕ ਵਿਰਾਟ-ਅਨੁਸ਼ਕਾ ਦੀ ਇਸ ਰੋਮਾਂਟਿਕ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ।
ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ
ਵਿਰਾਟ ਕੋਹਲੀ ਦੀ ਇਸ ਲਾਜਵਾਬ ਪੋਸਟ 'ਤੇ ਪ੍ਰਸ਼ੰਸਕ ਪਿਆਰ ਭਰੇ ਕੁਮੈਂਟਸ ਵੀ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ਹੈ- 'ਪਿਆਰ ਹੋਵੇ ਤਾਂ ਅਜਿਹੇ ਹੋਵੇ, ਇਨ੍ਹਾਂ ਦੋਵਾਂ ਲਵ ਬਰਡਸ ਦੀ ਤਰ੍ਹਾਂ'। ਉੱਥੇ ਹੀ ਇਕ ਹੋਰ ਪ੍ਰਸ਼ੰਸਕ ਨੇ ਲਿਖਿਆ- 'ਸੁਪਰ ਕਪਲ, ਦੁਆ ਹੈ ਹਮੇਸ਼ਾ ਨਾਲ ਰਹਿਣ'।