ਕੋਹਲੀ ਨੇ 39ਵਾਂ ਸੈਂਕੜਾ ਲਗਾ ਕੇ ਬਣਾ ਦਿੱਤੇ ਕਈ ਰਿਕਾਰਡ

Tuesday, Jan 15, 2019 - 08:23 PM (IST)

ਕੋਹਲੀ ਨੇ 39ਵਾਂ ਸੈਂਕੜਾ ਲਗਾ ਕੇ ਬਣਾ ਦਿੱਤੇ ਕਈ ਰਿਕਾਰਡ

ਨਵੀਂ ਦਿੱਲੀ— ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਖਿਲਾਫ ਐਡੀਲੈਡ 'ਚ ਹੋਏ ਦੂਜੇ ਵਨਡੇ 'ਚ ਸੈਕੜੇ ਵਾਲੀ ਪਾਰੀ ਖੇਡੀ ਜਿਸ ਦੀ ਬਦੌਲਤ ਭਾਰਤ 6 ਵਿਕਟਾਂ ਨਾਲ ਜਿੱਤ ਦਰਜ਼ ਕਰ ਸਕਿਆ। ਇਸ ਦੇ ਨਾਲ 3 ਵਨਡੇ ਮੈਚਾਂ ਦੀ ਸੀਰੀਜ਼ 1-1 ਦੀ ਬਰਾਬਰੀ 'ਤੇ ਪਹੁੰਚ ਗਈ। ਕੋਹਲੀ ਦਾ ਇਹ 39ਵਾਂ ਸੈਂਕੜੇ ਰਿਹਾ। ਕੋਹਲੀ ਨੇ 108 ਗੇਂਦਾਂ 'ਚ 5 ਚੌਕਿਆਂ ਅਤੇ 2 ਛੱਕਿਆਂ ਨਾਲ 104 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਦੇ ਨਾਲ ਕਈ ਰਿਕਾਰਡ ਆਪਣੇ ਨਾਂ ਕਰ ਲਏ।
ਕੋਹਲੀ ਦਾ ਇਹ ਆਸਟਰੇਲੀਆ 'ਚ ਆਸਟਰੇਲੀਆ ਖਿਲਾਫ 11 ਇੰਟਰਨੈਸ਼ਨਲ ਸੈਂਕੜਾ (ਸਾਰੇ ਫਾਰਮੈਂਟ 'ਚ) ਰਿਹਾ। ਦੂਜੇ ਨੰਬਰ 'ਤੇ ਡੇਵਿਡ ਗੋਵਰ (9 ਸੈਂਕੜੇ) ਹਨ। ਤੀਜੇ ਸਥਾਨ 'ਤੇ ਜੈਕ ਹੋਬਸ (9 ਸੈਂਕੜੇ) ਹਨ। ਚੌਥੇ ਨੰਬਰ 'ਤੇ ਬ੍ਰਾਇਨ ਲਾਰਾ (8 ਸੈਂਕੜੇ) ਹੈ। ਪੰਜਵੇਂ ਨੰਬਰ 'ਤੇ ਵੈਲੀ ਹਾਮੰਡ, ਵਿਵਿਅਨ ਰਿਚਰਡਸ, ਵੀ.ਵੀ.ਐੱਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ (7 ਸੈਂਕੜੇ) ਹਨ।

PunjabKesari
ਇੰਟਰਨੈਸ਼ਨਲ ਕ੍ਰਿਕਟ 'ਚ ਇਹ ਕੋਹਲੀ ਦਾ 64ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਸ ਨੇ ਸ਼੍ਰੀਲੰਕਾ ਦੇ ਸਾਬਕਾ ਖਿਡਾਰੀ ਕੁਮਾਰ ਸੰਗਾਕਾਰਾ (63) ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮਾਮਲੇ 'ਚ ਸਚਿਨ (100) ਅਤੇ ਰਿੰਕੀ ਪੋਂਟਿੰਗ (71) ਕੋਹਲੀ ਤੋਂ ਅੱਗੇ ਹਨ।
ਕੋਹਲੀ ਵਿਦੇਸ਼ 'ਚ ਸੈਂਕੜਾ ਲਗਾਉਣ ਦੇ ਮਾਮਲੇ 'ਚ ਸਾਬਕਾ ਸ਼੍ਰੀਲੰਕਾਈ ਕਪਤਾਨ ਸਨਥ ਜੈਸੁਰੀਆ ਤੋਂ ਅੱਗੇ ਨਿਕਲ ਗਏ ਹਨ। ਕੋਹਲੀ ਨੇ ਹੁਣ ਤੱਕ 22 ਸੈਂਕੜੇ ਵਿਦੇਸ਼ੀ ਮੈਦਾਨਾਂ 'ਤੇ ਬਣਾਏ ਹਨ। ਇਸ ਮਾਮਲੇ 'ਚ ਸਚਿਨ ਤੇਂਦੁਲਕਰ (29) ਸਭ ਤੋਂ ਅੱਗੇ ਹਨ।
15 ਜਨਵਰੀ ਦੀ ਤਾਰੀਖ ਪਿਛਲੇ ਤਿੰਨ ਸਾਲਾਂ ਤੋਂ ਕੋਹਲੀ ਲਈ ਲੱਕੀ ਰਹੇ ਹਨ। ਇਸ ਤਾਰੀਖ ਨੂੰ ਉਨ੍ਹਾਂ ਨੇ ਸਾਲ 2017 (ਵਨਡੇ) 2018 (ਟੈਸਟ) ਅਤੇ 2019 (ਵਨਡੇ) 'ਚ ਲਗਾਤਾਰ ਸੈਂਕੜੇ ਲਗਾਏ ਹਨ। ਇਸ ਤੋਂ ਪਹਿਲਾਂ ਕੋਈ ਵੀ ਬੱਲੇਬਾਜ਼ੀ ਤਿੰਨ ਸਾਲਾਂ ਤੱਕ ਇਕ ਹੀ ਤਾਰੀਖ ਨੂੰ ਸੈਂਕੜਾ ਨਹੀਂ ਲਗਾ ਸਕੇ ਸਨ।

PunjabKesari
ਕੋਹਲੀ ਵਨਡੇ 'ਚ ਜਿੱਤ 'ਚ ਸਭ ਤੋਂ ਜ਼ਿਆਦਾ ਸੈਂਕੜਾ ਲਗਾਉਣ ਦੇ ਸਚਿਨ ਦੇ ਰਿਕਾਰਡ ਦੀ ਬਰਾਬਰੀ ਤੋਂ ਇਕ ਕਦਮ ਦੂਰ ਰਹਿ ਗਏ ਹਨ। ਸਚਿਨ ਨੇ ਭਾਰਤੀ ਟੀਮ ਦੀ ਜਿੱਤ ਦੌਰਾਨ 33 ਸੈਂਕੜੇ ਲਗਾਏ ਹਨ। ਵਿਰਾਟ ਨੇ ਜਿਨ੍ਹਾਂ 39 ਵਨਡੇ ਮੈਚਾਂ 'ਚ ਸੈਕੜੇ ਲਗਾਏ ਹਨ ਉਨ੍ਹਾਂ 'ਚੋਂ 32 'ਚ ਭਾਰਤੀ ਟੀਮ ਨੂੰ ਜਿੱਤ ਹਾਸਲ ਹੋਈ ਹੈ। ਉੱਥੇ ਹੀ ਰਿੰਕੀ ਪੋਂਟਿੰਗ ਨੇ ਵਨਡੇ 'ਚ 25 ਵਾਰ ਸੈਂਕੜੇ ਲਗਾਉਂਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ।


Related News