ਹਨੁਮਾ ਨੇ ਇਸ ਮੈਚ ’ਚ ਆਪਣੀ ਪ੍ਰਤਿਭਾ ਸਾਬਤ ਕੀਤੀ : ਵਿਰਾਟ

09/04/2019 12:20:30 PM

ਸਪੋਰਟਸ ਡੈਸਕ— ਵੈਸਟਇੰਡੀਜ਼ ਨੂੰ ਦੂਜੇ ਟੈਸਟ ਮੁਕਾਬਲੇ ’ਚ 257 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣੇ ਵਿਰਾਟ ਕੋਹਲੀ ਨੇ ਮੱਧ¬ਕ੍ਰਮ ਦੇ ਨੌਜਵਾਨ ਬੱਲੇਬਾਜ਼ ਹਨੁਮਾ ਵਿਹਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਇਸ ਮੁਕਾਬਲੇ ’ਚ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਵਿਰਾਟ ਨੇ ਕਿਹਾ, ‘‘ਅਸੀਂ ਇਨ੍ਹਾਂ ਚਾਰ ਦਿਨਾਂ ’ਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ। ਟੀਮ ਕੋਲੋਂ ਅਜਿਹੇ ਹੀ ਪ੍ਰਦਰਸ਼ਨ ਦੀ ਉਮੀਦ ਸੀ ਅਤੇ ਸਾਨੂੰ ਉਮੀਦ ਦੇ ਮੁਤਾਬਕ ਨਤੀਜਾ ਮਿਲਿਆ। ਹਾਲਾਂਕਿ ਇਹ ਕਾਫੀ ਚੁਣੌਤੀਪੂਰਨ ਸੀ। ਅਸੀਂ ਇਕ ਸਮੇਂ ਪ੍ਰੇਸ਼ਾਨੀ ਵਿਚ ਸੀ ਪਰ ਖਿਡਾਰੀਆਂ ਨੇ ਬਿਹਤਰੀਨ ਕੋਸ਼ਿਸ਼ ਨਾਲ ਇਹ ਮੁਕਾਬਲਾ ਜਿੱਤ ਲਿਆ।’’PunjabKesariਵੈਸਟਇੰਡੀਜ਼ ਖਿਲਾਫ ਦੂਜੇ ਮੈਚ ਦੀ ਪਹਿਲੀ ਪਾਰੀ ’ਚ 111 ਅਤੇ ਦੂਜੀ ਪਾਰੀ ’ਚ ਅਜੇਤੂ 53 ਦੌੜਾਂ ਬਣਾਉਣ ਵਾਲੇ ਹਨੁਮਾ ਵਿਹਾਰੀ  ਦੀ ਸ਼ਲਾਘਾ ਕਰਦਿਆਂ ਕਪਤਾਨ ਨੇ ਕਿਹਾ, ‘‘ਹਨੁਮਾ ਨੇ ਇਸ ਮੈਚ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਸ ਨੇ ਇਸ ਮੁਕਾਬਲੇ ਵਿਚ ਆਪਣੀ ਜ਼ਿੰਮੇਵਾਰੀ ਨਾਲ ਖੇਡਦੇ ਹੋਏ ਸਾਂਝੇਦਾਰੀ ਕੀਤੀ ਅਤੇ ਪੂਰੀ ਲਗਨ ਨਾਲ ਬੱਲੇਬਾਜ਼ੀ ਕੀਤੀ। ਪਿੱਚ ਨੂੰ ਦੇਖਦੇ ਹੋਏ ਉਸ ਦੀ ਪਾਰੀ ਸਰਵਸ੍ਰੇਸ਼ਠ ਸੀ।’’ ਵਿਰਾਟ ਨੇ ਅਗੇ ਕਿਹਾ, ‘‘ਹਨੁਮਾ ਇਕ ਅਜਿਹਾ ਖਿਡਾਰੀ ਹੈ, ਜਿਹੜਾ ਪੂਰੇ ਵਿਸ਼ਵਾਸ ਨਾਲ ਬੱਲੇਬਾਜ਼ੀ ਕਰਨ ਉਤਰਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦਾ ਰੋਲ ਕੀ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਬਾਖੂਬੀ ਸਮਝਦਾ ਹੋਇਆ ਬੱਲੇਬਾਜ਼ੀ ਕਰਦਾ ਹੈ। ਉਹ ਹਮੇਸ਼ਾ ਆਪਣੀ ਖੇਡ ਅਤੇ ਗਲਤੀਆਂ ’ਚ ਸੁਧਾਰ ਲਈ ਤਿਆਰ ਰਹਿੰਦਾ ਹੈ। ’ ਜਦੋਂ ਹਨੁਮਾ ਕ੍ਰੀਜ਼ ’ਤੇ ਹੁੰਦਾ ਹੈ ਤਾਂ ਡਰੈਸਿੰਗ ਰੂਮ ਸ਼ਾਂਤ ਰਹਿੰਦਾ ਹੈ। ਇਹ ਉਸ ਦੀ ਖਾਸੀਅਤ ਹੈ।’’ PunjabKesariਭਾਰਤੀ ਟੈਸਟ ਟੀਮ ਦਾ ਹਿੱਸਾ ਹਨੁਮਾ ਵਿਹਾਰੀ ਸਾਬਕਾ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਸੂਚੀ 'ਚ ਸ਼ਾਮਲ ਹੋ ਗਏ ਹਨ। ਵਿਹਾਰੀ ਨੇ ਵੈਸਟਇੰਡੀਜ਼ ਨਾਲ ਹੋਏ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਸੈਂਕੜਾ ਅਤੇ ਦੂਜੀ ਪਾਰੀ 'ਚ ਅਰਧ ਸੈਂਕੜਾ ਬਣਾਇਆ ਅਤੇ ਇਸ ਦੇ ਨਾਲ ਉਹ 1990 ਤੋਂ ਬਾਅਦ ਤੋਂ ਨੰਬਰ-6 ਜਾਂ ਉਸ ਤੋਂ ਹੇਠਾਂ ਖੇਡਦੇ ਹੋਏ ਇਕ ਹੀ ਟੈਸਟ 'ਚ ਪਹਿਲਾ ਸੈਂਕੜਾ ਅਤੇ ਫਿਰ ਅਰਧ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਗਏ। 


Related News