IND v PAK : ਹਾਰ ਤੋਂ ਬਾਅਦ ਬੋਲੇ ਵਿਰਾਟ- ਇਹ ਟੂਰਨਾਮੈਂਟ ਦਾ ਪਹਿਲਾ ਮੈਚ ਹੈ, ਆਖਰੀ ਨਹੀਂ

Monday, Oct 25, 2021 - 12:44 AM (IST)

IND v PAK : ਹਾਰ ਤੋਂ ਬਾਅਦ ਬੋਲੇ ਵਿਰਾਟ- ਇਹ ਟੂਰਨਾਮੈਂਟ ਦਾ ਪਹਿਲਾ ਮੈਚ ਹੈ, ਆਖਰੀ ਨਹੀਂ

ਦੁਬਈ- ਭਾਰਤੀ ਟੀਮ ਦਾ ਵਿਸ਼ਵ ਕੱਪ ਵਿਚ ਪਾਕਿਸਤਾਨ 'ਤੇ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਜੇਤੂ ਰੱਥ ਰੁਕਣ 'ਤੇ ਵਿਰਾਟ ਕੋਹਲੀ ਨਿਰਾਸ਼ ਦਿਖੇ ਪਰ ਉਨ੍ਹਾਂ ਨੇ ਕਿਹਾ ਕਿ ਇਹ ਟੀ-20 ਵਿਸ਼ਵ ਕੱਪ ਦੀ ਸ਼ੁਰੂਆਤ ਹੈ ਅਤੇ ਹੁਣ ਖਤਰੇ ਦੀ ਘੰਟੀ ਵਜਾਉਣ ਦੀ ਜ਼ਰੂਰਤ ਨਹੀਂ ਹੈ। ਭਾਰਤੀ ਟੀਮ ਨੂੰ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨਾਲ ਸੁਪਰ-12 ਦੇ ਗਰੁੱਪ 2 ਮੈਚ 'ਚ ਐਤਵਾਰ ਨੂੰ ਇੱਥੇ 10 ਵਿਕਟਾਂ ਨਾਲ ਕਰਾਰੀ ਹਾਰ ਝੱਲਣੀ ਪਈ। ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਟੀਮ ਨੇ 151 ਦੌੜਾਂ 'ਤੇ ਰੋਕ ਦਿੱਤਾ। ਪਾਕਿਸਤਾਨ ਦੇ ਕਪਤਾਨ ਬਾਬਾਰ ਆਜ਼ਮ ਜੇਤੂ 68 ਤੇ ਮੁਹੰਮਦ ਰਿਜ਼ਵਾਨ ਜੇਤੂ 79 ਦੌੜਾਂ ਦੀ ਅਟੁੱਟ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਆਸਾਨ ਜਿੱਤ ਹਾਸਲ ਕੀਤੀ।

ਇਹ ਖ਼ਬਰ ਪੜ੍ਹੋ- IND v PAK : ਟੀ20 ਵਿਸ਼ਵ ਕੱਪ 'ਚ ਪਹਿਲੀ ਵਾਰ ਪਾਕਿ ਵਿਰੁੱਧ ਆਊਟ ਹੋਏ ਕੋਹਲੀ, ਬਣਾਏ ਇਹ ਰਿਕਾਰਡ

PunjabKesari
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਜਿਸ ਤਰ੍ਹਾਂ ਨਾਲ ਆਪਣੀ ਰਣਨੀਤੀ 'ਤੇ ਅਮਲ ਕਰਨਾ ਚਾਹੁੰਦੇ ਸੀ ਉਸ ਤਰ੍ਹਾਂ ਨਹੀਂ ਕਰ ਸਕੇ। ਉਨ੍ਹਾਂ ਨੇ ਹਰ ਵਿਭਾਗ ਵਿਚ ਸਾਡੇ ਨਾਲ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਿਸ਼ਚਤ ਤੌਰ 'ਤੇ ਸਾਡੀ ਟੀਮ ਅਜਿਹੀ ਨਹੀਂ ਹੈ ਜੋ (ਇਕ ਹਾਰ ਨਾਲ) ਖਤਰੇ ਦੀ ਘੰਟੀ ਵਜਾ ਦੇਵੇ। ਇਹ ਟੂਰਨਾਮੈਂਟ ਦੀ ਸ਼ੁਰੂਆਤ ਹੈ ਅੰਤ ਨਹੀਂ। ਭਾਰਤ ਨੇ ਪਹਿਲੀ 13 ਗੇਂਦਾਂ ਦੇ ਅੰਦਰ ਦੋਵੇਂ ਸਾਲਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਕੇ. ਐੱਲ. ਰਾਹੁਲ ਦੇ ਵਿਕਟ ਗੁਆ ਦਿੱਤੇ ਸਨ ਕੋਹਲੀ ਨੇ ਕਿਹਾ ਕਿ ਇਸ ਤੋਂ ਬਾਅਦ ਵਾਪਸੀ ਕਰਨਾ ਆਸਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਜਦੋ ਤੁਸੀਂ ਸ਼ੁਰੂ ਵਿੱਚ ਤਿੰਨ ਵਿਕਟਾਂ ਗੁਆ ਦਿੰਦੇ ਹੋ ਤਾਂ ਵਾਪਸੀ ਕਰਨਾ ਮੁਸ਼ਕਿਲ ਹੁੰਦਾ ਹੈ। 

ਇਹ ਖ਼ਬਰ ਪੜ੍ਹੋ- IND v PAK : ਨੋ ਬਾਲ 'ਤੇ ਆਊਟ ਹੋਏ ਰਾਹੁਲ, ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਕੱਢਿਆ ਗੁੱਸਾ

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News