ਪਾਕਿ ਵਿਰੁੱਧ ਮੈਚ 'ਤੇ ਕੋਹਲੀ ਦਾ ਫੋਕਸ, ਕਿਹਾ- ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ
Thursday, Jun 13, 2019 - 10:30 PM (IST)

ਨਾਟਿੰਘਮ— ਨਿਊਜ਼ੀਲੈਂਡ ਵਿਰੁੱਧ ਵਿਸ਼ਵ ਕੱਪ ਦਾ ਮੈਚ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਫੋਕਸ ਪਾਕਿਸਤਾਨ ਵਿਰੁੱਧ ਅਗਲੇ ਮਹਾਮੁਕਾਬਲੇ 'ਤੇ ਕਹਿੰਦੇ ਹੋਏ ਕਿਹਾ ਕਿ ਉਨ੍ਹਾਂ ਵਿਰੁੱਧ ਇਸ ਮੈਚ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ। ਭਾਰਤ ਤੇ ਨਿਊਜ਼ੀਲੈਂਡ ਦਾ ਮੈਚ ਮੀਂਹ ਕਾਰਨ ਇਕ ਵੀ ਗੇਂਦ ਸੁੱਟੇ ਬਿਨ੍ਹਾਂ ਰੱਦ ਹੋ ਗਿਆ। ਹੁਣ ਭਾਰਤ ਨੂੰ 16 ਜੂਨ ਨੂੰ ਪਾਕਿਸਤਾਨ ਵਿਰੁੱਧ ਖੇਡਣਾ ਹੈ।
ਕੋਹਲੀ ਨੇ ਅਗਲੇ ਮੈਚ ਦੇ ਬਾਰੇ 'ਚ ਕਿਹਾ ਕਿ ਸਾਲਾ ਤੋਂ ਸਾਡੇ ਮੁਕਾਬਲੇ ਸਖਤ ਰਹੇ ਹਨ। ਦੁਨੀਆ ਭਰ 'ਚ ਲੋਕਾਂ ਨੂੰ ਇਸ 'ਚ ਦਿਲਚਸਪੀ ਰਹਿੰਦੀ ਹੈ ਤੇ ਇੰਨ੍ਹੇ ਵੱਡੇ ਮੈਚ ਦਾ ਹਿੱਸਾ ਹੋਣਾ ਫਖਰ ਦੀ ਗੱਲ ਹੈ। ਇਸ 'ਚ ਅਸੀਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਸਾਡੀ ਮਾਨਸਿਕ ਤਿਆਰੀ ਪੂਰੀ ਹੈ। ਮੈਦਾਨ 'ਤੇ ਜਾ ਕੇ ਰਣਨੀਤੀ 'ਤੇ ਅਮਲ ਕਰਨਾ ਹੈ। ਸਰਹੱਦ ਦੇ ਆਰ-ਪਾਰ ਦੋਵਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਨੂੰ ਇਸ ਮੈਚ ਦਾ ਪੂਰੀ ਤਰ੍ਹਾਂ ਇੰਤਜ਼ਾਰ ਰਹਿੰਦਾ ਹੈ। ਕੋਹਲੀ ਨੇ ਕਿਹਾ ਕਿ ਮੈਦਾਨ 'ਤੇ ਉਤਰਦੇ ਹੀ ਸਭ ਕੁਝ ਸ਼ਾਂਤ ਹੋ ਜਾਂਦਾ ਹੈ।