ਟੈਸਟ ਰੈਂਕਿੰਗ ''ਚ ਕੋਹਲੀ ਦਾ ਜਲਵਾ ਕਾਇਮ, ਭਾਰਤੀ ਟੀਮ ਚੋਟੀ ''ਤੇ ਬਰਕਰਾਰ

Tuesday, Jul 23, 2019 - 08:30 PM (IST)

ਟੈਸਟ ਰੈਂਕਿੰਗ ''ਚ ਕੋਹਲੀ ਦਾ ਜਲਵਾ ਕਾਇਮ, ਭਾਰਤੀ ਟੀਮ ਚੋਟੀ ''ਤੇ ਬਰਕਰਾਰ

ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਦੀ ਤਾਜ਼ਾ ਟੈਸਟ ਰੈਂਕਿੰਗ ਵਿਚ ਚੋਟੀ ਦਾ ਬੱਲੇਬਾਜ਼ ਬਣਿਆ ਹੋਇਆ ਹੈ, ਜਦਕਿ ਟੀਮ ਰੈਂਕਿੰਗ ਵਿਚ ਭਾਰਤ ਪਹਿਲੇ ਸਥਾਨ 'ਤੇ ਹੈ। ਆਸਟਰੇਲੀਆ ਦੌਰੇ 'ਤੇ 2-1 ਨਾਲ ਜਿੱਤ ਦਰਜ ਕਰਨ ਵਾਲਾ ਕਪਤਾਨ ਕੋਹਲੀ ਰੈਂਕਿੰਗ ਵਿਚ 922 ਅੰਕਾਂ ਨਾਲ ਚੋਟੀ 'ਤੇ ਹੈ। ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ (913) ਦੂਜੇ ਸਥਾਨ 'ਤੇ ਹੈ ਜਦਕਿ ਚੇਤੇਸ਼ਵਰ ਪੁਜਾਰਾ (881) ਤੀਜੇ ਸਥਾਨ 'ਤੇ ਹੈ।

PunjabKesari
ਟੀਮ ਰੈਂਕਿੰਗ ਵਿਚ ਭਾਰਤ ਪਹਿਲੇ ਜਦਕਿ ਨਿਊਜ਼ੀਲੈਂਡ ਦੂਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ (ਤੀਜੇ), ਇੰਗਲੈਂਡ (ਚੌਥੇ) ਅਤੇ ਆਸਟਰੇਲੀਆ 5ਵੇਂ ਸਥਾਨ 'ਤੇ ਸ਼ਾਮਲ ਹੈ।

PunjabKesari
ਗੇਂਦਬਾਜ਼ਾਂ ਦੀ ਸੂਚੀ ਵਿਚ ਟਾਪ-10 ਵਿਚ ਭਾਰਤ ਦੇ ਦੋ ਗੇਂਦਬਾਜ਼ ਆਰ. ਅਸ਼ਵਿਨ (6ਵੇਂ ਸਥਾਨ 'ਤੇ) ਅਤੇ ਰਵਿੰਦਰ ਜਡੇਜਾ (10ਵੇਂ ਸਥਾਨ) 'ਤੇ ਸ਼ਾਮਲ ਹਨ। ਇੰਗਲੈਂਡ ਦਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਬੁੱਧਵਾਰ ਨੂੰ ਲਾਰਡਸ ਦੇ ਮੈਦਾਨ 'ਤੇ ਆਇਰਲੈਂਡ ਵਿਰੁੱਧ ਖੇਡੇ ਜਾਣ ਵਾਲੇ ਇਕਲੌਤੇ ਟੈਸਟ (4 ਦਿਨਾ) ਮੁਕਾਬਲੇ ਤੋਂ ਸੱਟ ਕਾਰਣ ਬਾਹਰ ਹੋ ਗਿਆ ਹੈ, ਨਹੀਂ ਤਾਂ ਉਸਦੇ ਕੋਲ ਚੋਟੀ 'ਤੇ ਪਹੁੰਚਣ ਦਾ ਮੌਕਾ ਹੁੰਦਾ। ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ 'ਤੇ ਕਾਬਜ਼ ਪੈਟ ਕਮਿੰਸ  ਅਤੇ ਇੰਗਲੈਂਡ ਲਈ ਸਭ ਤੋਂ ਵੱਧ ਟੈਸਟ ਵਿਕਟਾਂ ਲੈਣ ਵਾਲੇ ਐਂਡਰਸਨ  ਵਿਚਾਲੇ 16 ਅੰਕਾਂ ਦਾ ਫਰਕ ਹੈ।


author

Gurdeep Singh

Content Editor

Related News