ICC ਟੈਸਟ ਰੈਂਕਿੰਗ ''ਚ ਕੋਹਲੀ ''ਤੇ ਸਮਿਥ ਦੀ ਬੜ੍ਹਤ ਬਰਕਰਾਰ

Wednesday, Sep 11, 2019 - 12:54 PM (IST)

ICC ਟੈਸਟ ਰੈਂਕਿੰਗ ''ਚ ਕੋਹਲੀ ''ਤੇ ਸਮਿਥ ਦੀ ਬੜ੍ਹਤ ਬਰਕਰਾਰ

ਦੁਬਈ— ਸਟੀਵ ਸਮਿਥ ਤੇ ਪੈਟ ਕਮਿੰਸ ਨੇ ਮਾਨਚੈਸਟਰ ਵਿਚ ਚੌਥੇ ਏਸ਼ੇਜ਼ ਟੈਸਟ ਵਿਚ ਆਸਟਰੇਲੀਆ ਦੀ ਇੰਗਲੈਂਡ ਵਿਰੁੱਧ 185 ਦੌੜਾਂ ਦੌਰਾਨ ਸ਼ਾਨਦਾਰ ਪ੍ਰਦਰਸਨ ਕਰਦਿਆਂ ਆਈ. ਸੀ.ਸੀ. ਟੈਸਟ ਰੈਂਕਿੰਗ ਦੇ ਚੋਟੀ 'ਤੇ ਆਉਣ ਦੀ ਸਥਿਤੀ ਮਜ਼ਬੂਤ ਕਰ ਲਈ ਹੈ। ਮਾਨਚੈਸਟਰ 'ਚ 211 ਤੇ 82 ਦੌੜਾਂ ਦੀਆਂ ਪਾਰੀਆਂ ਖੇਡ ਕੇ 'ਮੈਨ ਆਫ ਦਿ ਮੈਚ' ਬਣੇ ਸਮਿਥ ਦੇ 937 ਅੰਕ ਹੋ ਗਏ ਹਨ, ਜਿਹੜੇ ਦਸੰਬਰ 2017 ਵਿਚ ਉਸ ਦੇ ਸਰਵਸ੍ਰੇਸ਼ਠ ਰੇਟਿੰਗ ਅੰਕ ਤੋਂ ਸਿਰਫ 10 ਅੰਕ ਘੱਟ ਹਨ। ਸਮਿਥ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ 34 ਅੰਕਾਂ ਦੀ ਬੜ੍ਹਤ ਬਣਾ ਲਈ ਹੈ ਤੇ ਪੰਜ ਮੈਚਾਂ ਦੀ ਏਸ਼ੇਜ਼ ਲੜੀ ਦੇ ਖਤਮ ਹੋਣ 'ਤੇ ਉਸ ਦਾ ਰੈਂਕਿੰਗ ਵਿਚ ਚੋਟੀ 'ਤੇ ਬਰਕਰਾਰ ਰਹਿਣਾ ਲੱਗਭਗ ਤੈਅ ਹੈ।

PunjabKesari

ਮੈਚ ਵਿਚ 103 ਦੌੜਾਂ ਦੇ ਕੇ 7 ਵਿਕਟਾਂ ਲੈਣ ਵਾਲੇ ਕਮਿੰਸ ਨੇ ਆਪਣੇ ਕਰੀਅਰ ਦੇ ਸਰਵਸ੍ਰੇਸ਼ਠ 914 ਰੇਟਿੰਗ ਅੰਕਾਂ ਦੀ ਬਰਾਬਰੀ ਕੀਤੀ ਹੈ, ਜਿਹੜੇ ਟੈਸਟ ਦੇ ਇਤਿਹਾਸ ਦੇ ਪੰਜਵੇਂ ਸਭ ਤੋਂ ਵੱਧ ਅੰਕ ਹਨ। ਇਹ ਆਸਟਰੇਲੀਆ ਵਲੋਂ ਸਾਂਝੇ ਤੌਰ 'ਤੇ ਸਭ ਤੋਂ ਵੱਧ ਰੇਟਿੰਗ ਅੰਕ ਹਨ। ਗਲੇਨ ਮੈਕਗ੍ਰਾ ਨੇ ਵੀ 2001 ਵਿਚ ਇੰਨੇ ਹੀ ਅੰਕ ਹਾਸਲ ਕੀਤੇ ਸਨ। ਕਮਿੰਸ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ 'ਤੇ 63 ਅੰਕਾਂ ਦੀ ਬੜ੍ਹਤ ਬਣਾ ਲਈ ਹੈ, ਜਦਕਿ ਭਾਰਤ ਦਾ ਜਸਪ੍ਰੀਤ ਬੁਮਰਾਹ ਤੀਜੇ ਸਥਾਨ 'ਤੇ ਹੈ।

PunjabKesari


Related News