ਕਪਤਾਨਾਂ ਦੇ ਕਪਤਾਨ ਬਣੇ ਕੋਹਲੀ, ਤੋੜਿਆ ਐੱਮ. ਐੱਸ. ਧੋਨੀ ਦਾ ਇਹ ਧਮਾਕੇਦਾਰ ਰਿਕਾਰਡ

11/16/2019 6:18:12 PM

ਸਪੋਰਟਸ ਡੈਸਕ— ਇੰਦੌਰ ਦੇ ਹੋਲ‍ਕਰ ਕ੍ਰਿਕਟ ਸ‍ਟੇਡੀਅਮ 'ਚ ਖੇਡੇ ਗਏ ਟੈਸ‍ਟ ਸੀਰੀਜ਼ ਦੇ ਪਹਿਲੇ ਮੁਕਾਬਲੇ 'ਚ ਭਾਰਤੀ ਟੀਮ ਨੇ ਮੈਚ ਦੇ ਤੀਜੇ ਦਿਨ ਹੀ ਮਹਿਮਾਨ ਬੰਗ‍ਲਾਦੇਸ਼ ਟੀਮ 'ਤੇ ਪਾਰੀ ਅਤੇ 130 ਦੌੜਾਂ ਨਾਲ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਦੋ ਮੈਚਾਂ ਦੀ ਟੈਸ‍ਟ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਇੰਦੌਰ ਟੈਸਟ ਮੈਚ 'ਚ ਭਾਰਤ ਨੇ ਜਿੱਤ ਦੇ ਨਾਲ ਬੰਗਲਾਦੇਸ਼ ਦੇ ਖਿਲਾਫ ਕਦੇ ਨਾ ਹਾਰਨ ਦਾ ਰਿਕਾਰਡ ਵੀ ਬਰਕਰਾਰ ਰੱਖਿਆ। ਇਸ ਜਿੱਤ ਦੇ ਨਾਲ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਇਕ ਖਾਸ ਕੀਰਤੀਮਾਨ ਆਪਣੇ ਨਾਂ ਕਰ ਲਿਆ ਅਤੇ ਸਾਬਕਾ ਕਪਤਾਨ ਐੱਮ. ਐੱਸ. ਧੋਨੀ. ਨੂੰ ਪਛਾੜ ਦਿੱਤਾ ਹੈ।

PunjabKesari

ਧੋਨੀ ਤੋਂ ਅੱਗੇ ਨਿਕਲੇ ਕੋਹਲੀ
ਭਾਰਤ ਦੀ ਬੰਗਲਾਦੇਸ਼ 'ਤੇ ਇਹ ਦੱਸ ਮੈਚਾਂ 'ਚ 8ਵੀਂ ਜਿੱਤ ਹੈ ਕੋਹਲੀ ਆਪਣੀ ਕਪ‍ਤਾਨੀ 'ਚ ਭਾਰਤ ਨੂੰ 10 ਵਾਰ ਪਾਰੀ ਅਤੇ ਦੌੜਾਂ ਨਾਲ ਜਿੱਤ ਦਿਵਾਈ ਹੈ। ਇਸ ਮਾਮਲੇ 'ਚ ਉਨ੍ਹਾਂ ਨੇ ਭਾਰਤ ਦੇ ਸਫਲ ਕਪ‍ਤਾਨਾਂ 'ਚ ਸ਼ਾਮਿਲ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ। ਧੋਨੀ ਨੇ ਆਪਣੀ ਕਪ‍ਤਾਨੀ 'ਚ ਭਾਰਤ ਨੂੰ 9 ਵਾਰ ਪਾਰੀ ਅਤੇ ਦੌੜਾਂ ਦੇ ਫ਼ਰਕ ਨਾਲ ਜਿੱਤ ਦਿਵਾਇਆ ਸੀ। ਇਸ ਤੋਂ ਇਲਾਵਾ ਕੋਹਲੀ ਨੇ ਧੋਨੀ ਦੇ ਇਕ ਹੋਰ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੋਹਲੀ ਦੀ ਕਪ‍ਤਾਨੀ 'ਚ ਭਾਰਤ ਨੇ ਲਗਾਤਾਰ 6 ਟੈਸ‍ਟ ਮੈਚ 'ਚ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲੀ ਧੋਨੀ ਦੀ ਕਪ‍ਤਾਨੀ 'ਚ ਵੀ ਭਾਰਤ ਨੇ ਲਗਾਤਾਰ 6 ਟੈਸ‍ਟ ਮੈਚ ਜਿੱਤੇ ਸਨ।PunjabKesari
ਭਾਰਤੀ ਕਪਤਾਨ ਦੀ ਪਾਰੀ ਦੇ ਫਰਕ ਨਾਲ ਸਭ ਤੋਂ ਜ਼ਿਆਦਾ ਜਿੱਤ
10 ਵਾਰ ਵਿਰਾਟ ਕੋਹਲੀ
9 ਵਾਰ ਮਹਿੰਦਰ ਸਿੰਘ ਧੋਨੀ
8 ਬਾਰ ਮੁਹੰਮਦ ਅਜ਼ਹਰੂਦੀਨ
7 ਵਾਰ ਸੌਰਵ ਗਾਂਗੁਲੀ

PunjabKesari

ਟੀਮ ਇੰਡੀਆ ਦੀ ਲਗਾਤਾਰ ਤਿੰਨ ਟੈਸਟ ਮੈਚਾਂ ਜਿੱਤ
ਭਾਰਤ ਦੇ ਟੈਸਟ ਕ੍ਰਿਕਟ ਇਤਿਹਾਸ 'ਚ ਇਹ ਤੀਜਾ ਮੌਕਾ ਹੈ ਜਦੋਂ ਟੀਮ ਇੰਡੀਆ ਨੇ ਲਗਾਤਾਰ ਤਿੰਨ ਟੈਸਟ ਮੈਚਾਂ 'ਚ ਪਾਰੀ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਪੁਣੇ ਅਤੇ ਰਾਂਚੀ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ ਪਾਰੀ ਅਤੇ ਦੌੜਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਮਾਮਲੇ 'ਚ ਭਾਰਤ ਨੇ ਆਸਟਰੇਲੀਆ ਅਤੇ ਪਾਕਿਸਤਾਨ ਦੀ ਬਰਾਬਰੀ ਕਰ ਲਈ ਹੈ। ਆਸ‍ਟਰੇਲੀਆ ਨੇ 1930-31 'ਚ ਵੈਸ‍ਟਇੰਡੀਜ਼ ਨੂੰ ਲਗਾਤਾਰ 3 ਟੈਸ‍ਟ 'ਚ ਪਾਰੀ ਦੇ ਫਰਕ ਨਾਲ ਹਰਾਇਆ ਸੀ। ਉਥੇ ਹੀ ਪਾਕਿਸ‍ਤਾਨ ਨੇ 2000-01 'ਚ ਬੰਗ‍ਲਾਦੇਸ਼ ਨੂੰ ਲਗਾਤਾਰ 3 ਟੈਸ‍ਟ ਮੈਚਾਂ 'ਚ ਪਾਰੀ ਨਾਲ ਹਰਾਇਆ ਸੀ। 

ਅਜਿਹਾ ਪਹਿਲੀ ਵਾਰ ਭਾਰਤ ਨੇ 1992-93 'ਚ ਕੀਤਾ ਸੀ ਜਦੋਂ ਉਸ ਨੇ ਇੰਗਲੈਂਡ ਨੂੰ ਦੋ ਵਾਰ ਅਤੇ ਜ਼ਿੰਬਾਬਵੇ ਨੂੰ ਇਕ ਵਾਰ ਹਰਾਇਆ ਸੀ। ਭਾਰਤੀ ਟੀਮ ਨੇ 1993-94 'ਚ ਇਸ ਪ੍ਰਦਰਸ਼ਨ ਨੂੰ ਦੋਹਰਾਇਆ। ਉਸ ਸਮੇਂ ਉਸ ਨੇ ਸ਼੍ਰੀਲੰਕਾ ਨੂੰ ਲਗਾਤਾਰ ਤਿੰਨ ਟੈਸਟ ਮੈਚਾਂ 'ਚ ਪਾਰੀ ਦੇ ਫਰਕ ਨਾਲ ਹਾਰ ਦਿੱਤੀ ਸੀ।

PunjabKesari

ਆਸਟਰੇਲੀਆਈ ਦਿੱਗਜ ਕਪਤਾਨ ਏਲੇਨ ਬਾਰਡਰ ਦੇ ਰਿਕਾਰਡ ਦੀ ਬਰਾਬਰੀ
ਟੈਸਟ ਕ੍ਰਿਕਟ 'ਚ ਆਪਣੀ ਕਪਤਾਨੀ 'ਚ 32ਵੀਂ ਜਿੱਤ ਨਾਲ ਵਿਰਾਟ ਨੇ ਆਸਟਰੇਲੀਆ ਦੇ ਦਿੱਗਜ ਕਪਤਾਨ ਏਲੇਨ ਬਾਰਡਰ ਦੀ ਬਰਾਬਰੀ ਵੀ ਕਰ ਲਈ ਹੈ। ਬਾਰਡਰ ਨੇ 1984-94 ਦੇ 'ਚ 93 ਟੈਸਟਾਂ 'ਚ ਆਸਟਰੇਲੀਆ ਦੀ ਕਪਤਾਨੀ ਕੀਤੀ ਸੀ ਅਤੇ 32 ਟੈਸਟ ਜਿੱਤੇ ਸਨ। ਕਪਤਾਨੀ 'ਚ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਦੇ ਮਾਮਲੇ 'ਚ ਵਿਰਾਟ ਤੋਂ ਅੱਗੇ ਵੈਸਟਇੰਡੀਜ਼ ਦੇ ਕਲਾਈਵ ਲਾਏਡ (36 ਟੈਸਟ), ਸਟੀਵ ਵਾ (41), ਰਿੱਕੀ ਪੋਂਟਿੰਗ (48) ਅਤੇ ਗਰੀਮ ਸਮਿਥ (53) ਹਨ।

PunjabKesari


Related News