ਕੋਹਲੀ ਨੇ ਖੇਡੀ ਸ਼ਾਨਦਾਰ ਪਾਰੀ, ਰੋਹਿਤ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

Wednesday, Aug 07, 2019 - 12:17 PM (IST)

ਕੋਹਲੀ ਨੇ ਖੇਡੀ ਸ਼ਾਨਦਾਰ ਪਾਰੀ, ਰੋਹਿਤ ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ

ਸਪੋਰਟਸ ਡੈਸਕ : ਵਿਰਾਟ ਕੋਹਲੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਵਿੰਡੀਜ਼ ਖਿਲਾਫ ਟੀ-20 ਸੀਰੀਜ਼ ਨੂੰ 3-0 ਨਾਲ ਆਪਣੇ ਨਾਂ ਕੀਤਾ ਹੈ। ਦੱਸ ਦਈਏ ਕਿ ਆਖਰੀ ਟੀ-20 ਮੈਚ ਵਿਚ ਵਿਰਾਟ ਕੋਹਲੀ ਨੇ ਵੀ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਇਆ। ਉਸਨੇ 45 ਗੇਂਦਾਂ ਵਿਚ 59 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਆਪਣੀ ਇਸ ਪਾਰੀ ਵਿਚ 6 ਚੌਕੇ ਲਗਾਏ ਅਤੇ ਉਸਦਾ ਸਟ੍ਰਾਈਕ ਰੇਟ ਵੀ 131.11 ਦਾ ਰਿਹਾ।

PunjabKesari

ਟੀ-20 ਕੌਮਾਂਤਰੀ ਵਿਚ ਕੋਹਲੀ ਦਾ ਇਹ 21ਵਾਂ ਅਰਧ ਸੈਂਕੜਾ ਸੀ। ਹੁਣ ਕ੍ਰਿਕਟ ਦੇ ਛੋਟੇ ਸਵਰੂਪ ਵਿਚ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਟੀਮ ਨੂੰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਇਸ ਮਾਮਲੇ ਵਿਚ ਦੂਜੇ ਨੰਬਰ 'ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਹਨ ਜਿਸਦੇ ਨਾਂ 16 ਅਰਧ ਸੈਂਕੜੇ ਹਨ। ਹੁਣ ਅਰਧ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਵਿਰਾਟ ਅਤੇ ਰੋਹਿਤ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਆ ਗਏ ਹਨ।

PunjabKesari

ਕੋਹਲੀ ਨੇ ਵਿੰਡੀਜ਼ ਖਿਲਾਫ ਹੁਣ ਤੱਕ 9 ਟੀ-20 ਮੁਕਾਬਲੇ ਖੇਡੇ ਹਨ ਜਿਸ ਵਿਚੋਂ ਉਸਨੇ 45.82 ਦੀ ਔਸਤ ਨਾਲ ਕੁਲ 318 ਦੌੜਾਂ ਬਣਾਈਆਂ ਹਨ। ਕੈਰੇਬੀਆਈ ਟੀਮ ਖਿਲਾਫ ਇਹ ਉਸਦੀ ਸਰਵਸ੍ਰੇਸ਼ਠ ਪਾਰੀ ਰਹੀ ਅਤੇ ਇਸ ਟੀਮ ਖਿਲਾਫ ਉਸਨੇ 3 ਅਰਧ ਸੈਂਕੜੇ ਵੀ ਲਗਾਏ ਹਨ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਕੁਲ 70 ਕੌਮਾਂਤਰੀ ਟੀ-20 ਮੁਕਾਬਲੇ ਖੇਡੇ ਹਨ ਜਿਸ ਵਿਚ ਉਸਨੇ 49.35 ਦੀ ਔਸਤ ਨਾਲ 23.69 ਦੌੜਾਂ ਬਣਾਈਆਂ ਹਨ। ਟੀ-20 ਕੌਮਾਂਤਰੀ ਕਰੀਅਰ ਵਿਚ ਹੁਣ ਤੱਕ ਕੋਹਲੀ ਨੇ ਇਕ ਵੀ ਸੈਂਕੜਾ ਨਹੀਂ ਲਗਾਇਆ ਹੈ।


Related News