ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ’ਚ ਕੋਹਲੀ ਇਕਲੌਤੇ ਭਾਰਤੀ ਕ੍ਰਿਕਟਰ

Saturday, May 30, 2020 - 11:15 AM (IST)

ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ’ਚ ਕੋਹਲੀ ਇਕਲੌਤੇ ਭਾਰਤੀ ਕ੍ਰਿਕਟਰ

ਸਪੋਰਟਸ ਡੈਸਕ — ਇਸ ’ਚ ਕੋਈ ਸ਼ੱਕ ਨਹੀਂ ਕਿ ਪੂਰੀ ਦੂਨੀਆ ’ਚ ਕਈ ਅਜਿਹੀਆਂ ਸ਼ਖਸਿਅਤਾਂ ਹਨ, ਜਿਨ੍ਹਾਂ ਦੇ ਭਾਰਤ ਅਤੇ ਹੋਰ ਦੇਸ਼ਾਂ ਤੋਂ ਬਾਹਰ ਪ੍ਰਸ਼ੰਸਕਾਂ ਦੀ ਗਿਣਤੀ ਕਰੋੜਾਂ ’ਚ ਹੈ। ਦੁਨੀਆ ’ਚ ਅਜਿਹੇ ਕਈ ਚਿਹਰੇ ਹਨ, ਜੋ ਆਪਣੇ ਕਰੋੜਾਂ ਪ੍ਰਸ਼ੰਸਕਾਂ ਦਾ ਪਿਆਰ ਸਮੇਂ-ਸਮੇਂ ’ਤੇ ਲੈਂਦੇ ਰਹਿੰਦੇ ਹਨ। ਉਥੇ ਹੀ ਜੇਕਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੀ ਲਾਈਫ ਸਟਾਈਲ ਦੀ ਗੱਲ ਕਰੀਏ ਤਾਂ ਉਹ ਵੱਡੇ-ਵੱਡੇ ਬਰਾਂਡਜ਼ ਦੇ ਪਸੰਦੀਦਾ ਚਿਹਰਾ ਹਨ। ਅਜਿਹੇ ਚ ਫੋਰਬਸ ਮੈਗਜ਼ੀਨ ਨੇ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਸਪੋਰਟਸ ਸਟਾਰਸ ਦੀ ਇਕ ਸੂਚੀ ਜਾਰੀ ਕੀਤੀ। ਜਿਸ ’ਚ ਲਗਾਤਾਰ ਦੂਜੇ ਸਾਲ ਕੋਹਲੀ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ ਹਨ। ਦੱਸ ਦਈਏ ਕਿ ਇਸ ਸੂਚੀ ’ਚ ਟੈਨਿਸ ਦਿੱਗਜ ਖਿਡਾਰੀ ਰੋਜ਼ਰ ਫੈਡਰਰ ਨੇ ਪਹਿਲਾ ਸਥਾਨ ਹਾਸਲ ਕੀਤਾ।

PunjabKesari

ਭਾਰਤੀ ਕਪਤਾਨ ਨੇ ਇਸ ਸੂਚੀ ’ਚ ਲੰਬੀ ਛਲਾਂਗ ਲਾਈ ਹੈ। ਇਸ ਲੰਬੀ ਛਲਾਂਗ ਨਾਲ ਉਹ 66ਵੇਂ ਸਥਾਨ ’ਤੇ ਆ ਗਏ ਹਨ, ਜਦ ਕਿ ਪਿਛਲੇ ਸਾਲ 100ਵੇਂ ਸਥਾਨ ’ਤੇ ਸਨ। 31 ਸਾਲ ਦੇ ਵਿਰਾਟ ਕੋਹਲੀ ਨੇ 12 ਮਹੀਨਿਆਂ ’ਚ ਆਪਣੀ ਕੁਲ ਕਮਾਈ (26 ਮਿਲੀਅਨ ਡਾਲਰ) ’ਚ ਕਰਾਰ ਦੇ ਰਾਹੀਂ 24 ਮਿਲੀਅਨ ਡਾਲਰ ਹਾਸਲ ਕੀਤੇ, ਜਦ ਕਿ ਸੈਲਰੀ ਅਤੇ ਜਿੱਤ ਤੋਂ ਉਨ੍ਹਾਂ ਦੇ ਹਿੱਸੇ 2 ਮਿਲੀਅਨ ਡਾਲਰ ਆਏ। ਪਿੱਛਲੀ ਵਾਰ ਵਿਰਾਟ ਕੋਹਲੀ ਨੇ ਕੁਲ 25 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ। ਭਾਰਤੀ ਕਪਤਾਨ ਵਿਰਾਟ ਕੋਹਲੀ ਇਕਲੌਤਾ ਕ੍ਰਿਕਟਰ ਹਨ ਜੋ ਫੋਰਬਸ ਮੈਗਜ਼ੀਨ ਦੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਚੋਟੀ ਦੇ 100 ਐਥਲੀਟਾਂ ਚ ਸ਼ਾਮਲ ਹੋਏ ਹਨ।PunjabKesari

ਸਵਿਟਜ਼ਰਲੈਂਡ ਦੇ ਮਹਾਨ ਟੈਨਿਸ ਖਿਡਾਰੀ ਫੈਡਰਰ ਸਭ ਤੋਂ ਵੱਧ ਕਮਾਈ ਕਰਕੇ ਫੋਰਬਸ 'ਚ ਚੋਟੀ 'ਤੇ ਆਉਣ ਵਾਲਾ ਵਿਸ਼ਵ ਦਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ। ਫੈਡਰਰ ਨੇ ਪਿਛਲੇ ਸਾਲ 106.3 ਮਿਲੀਅਨ ਡਾਲਰ (ਲਗਭਗ 802 ਕਰੋੜ ਰੁਪਏ) ਦੀ ਕਮਾਈ ਕੀਤੀ, ਜਿਸ ਵਿਚ 100 ਮਿਲੀਅਨ ਐਡੋਰਸਮੈਂਟਸ ਸ਼ਾਮਲ ਹਨ। ਫੈਡਰਰ ਨੂੰ ਚਾਰ ਸਥਾਨਾਂ ਦਾ ਫਾਇਦਾ ਹੋਇਆ। ਇਸ ਸੂਚੀ 'ਚ ਕ੍ਰਿਸਟੀਆਨੋ ਰੋਨਾਲਡੋ ਦੂਜੇ ਸਥਾਨ 'ਤੇ ਹਨ। ਰੋਨਾਲਡੋ ਨੇ ਪਿਛਲੇ ਸਾਲ 105 ਮਿਲੀਅਨ (ਲਗਭਗ 793 ਕਰੋੜ ਰੁਪਏ) ਦੀ ਕਮਾਈ ਕੀਤੀ ਸੀ। ਉਸੇ ਸਮੇਂ ਮੇਸੀ ਦੀ ਕਮਾਈ ਪੁਰਤਗਾਲੀ ਫੁੱਟਬਾਲਰ ਤੋਂ 8 ਕਰੋੜ ਘੱਟ ਸੀ।PunjabKesari

ਟਾਪ-10 ਲਿਸਟ-

ਰੋਜ਼ਰ ਫੈਡਰਰ (ਟੈਨਿਸ) : $ 106.3 ਮਿਲੀਅਨ
ਕ੍ਰਿਸਟਿਆਨੋ ਰੋਨਾਲਡੋ (ਫੁੱਟਬਾਲ) : $ 105 ਮਿਲੀਅਨ
ਲਿਓਨੇਲ ਮੇਸੀ (ਫੁੱਟਬਾਲ) :  $ 104 ਮਿਲੀਅਨ
ਨੇਮਾਰ (ਫੁੱਟਬਾਲ) : $ 95. 5 ਮਿਲੀਅਨ
ਲੇਬਰਾਨ ਜੇਮਸ (ਬਾਸਕੇਟਬਾਲ) : $ 88.2 ਮਿਲੀਅਨ
ਸਟੀਫਨ ਕਰੀ (ਬਾਸਕੇਟਬਾਲ) : $ 74.4 ਮਿਲੀਅਨ
ਕੇਵਿਨ ਡੁਰੰਟ (ਬਾਸਕੇਟਬਾਲ) : $ 63.9 ਮਿਲੀਅਨ
ਟਾਈਗਰ ਵੁਡਸ (ਗੋਲਫ) : $ 62.3 ਮਿਲੀਅਨ
ਕਿਰਕ ਕਜਿੰਸ (ਫੁੱਟਬਾਲ) : $ 60.5 ਮਿਲੀਅਨ
ਕਾਰਸਨ ਵੇਂਟਜ (ਫੁੱਟਬਾਲ) : $ 59.1 ਮਿਲੀਅਨ
 


author

Davinder Singh

Content Editor

Related News