ਸਿਡਨੀ ਵਨ ਡੇ ''ਚ ਕੋਹਲੀ ਨੇ ਦਿਖਾਏ ਡਾਂਸ ਮੂਵ (ਵੀਡੀਓ)

01/12/2019 8:49:30 PM

ਜਲੰਧਰ— ਭਾਰਤ ਤੇ ਆਸਟਰੇਲੀਆ ਵਿਚਾਲੇ 3 ਵਨ ਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਸਿਡਨੀ ਦੇ ਮੈਦਾਨ 'ਤੇ ਖੇਡਿਆ ਗਿਆ। ਟਾਸ ਜਿੱਤ ਕੇ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 289 ਦੌੜਾਂ ਦਾ ਟੀਚਾ ਦਿੱਤਾ। ਇਸ ਦੌਰਾਨ ਜਦੋਂ ਆਸਟਰੇਲੀਆ ਬੱਲੇਬਾਜ਼ੀ ਕਰ ਰਹੀ ਸੀ ਤਾਂ ਡ੍ਰਿਕਸ ਬ੍ਰੇਕਸ ਦੇ ਦੌਰਾਨ ਵਿਰਾਟ ਕੋਹਲੀ ਦੇ ਡਾਂਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਹ ਪਹਿਲਾ ਮੌਕਾ ਨਹੀਂ ਹੈ, ਜਦੋ ਕੋਹਲੀ ਨੇ ਮੈਦਾਨ 'ਤੇ ਮੈਚ ਦੌਰਾਨ ਆਪਣੇ ਡਾਂਸ ਮੂਵ ਦਿਖਾਏ। ਟੈਸਟ ਸੀਰੀਜ਼ ਦੇ ਦੌਰਾਨ ਵੀ ਵਿਰਾਟ ਦੇ ਡਾਂਸ ਦਾ ਵੀਡੀਓ ਬਹੁਤ ਵਾਇਰਲ ਹੋਇਆ ਸੀ। ਵੀਡੀਓ ਨੂੰ ਦੇਖ ਕੇ ਫੈਨਸ ਵੀ ਆਪਣਾ ਹਾਸਾ ਨਹੀਂ ਰੋਕ ਸਕੇ। ਉਨ੍ਹਾਂ ਨੇ ਕੁਮੇਂਟ ਕਰ ਕੋਹਲੀ ਨੂੰ ਸਭ ਤੋਂ ਮੌਜੂ ਕਪਤਾਨ ਵੀ ਦੱਸਿਆ।


ਇਸ ਤੋਂ ਪਹਿਲਾਂ ਐਡੀਲੇਡ ਟੈਸਟ ਦੇ ਦੌਰਾਨ ਵਿਰਾਟ ਕੋਹਲੀ ਦੇ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰਾਂ ਨੂੰ ਵੀ ਕੋਹਲੀ ਦੀ ਇਹ ਮਸਤੀ ਬਹੁਤ ਪਸੰਦ ਆਈ ਸੀ। ਟੈਸਟ ਸੀਰੀਜ਼ ਜਿੱਤ ਦੇ ਨਾਲ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ 71 ਸਾਲ ਬਾਅਦ ਨਵਾਂ ਇਤਿਹਾਸ ਰਚਿਆ ਸੀ। ਭਾਰਤੀ ਟੀਮ ਨੇ 70 ਸਾਲ ਬਾਅਦ ਆਸਟਰੇਲੀਆ 'ਚ ਉਸਦੇ ਵਿਰੁੱਧ ਸੀਰੀਜ਼ 'ਚ ਜਿੱਤ ਹਾਸਲ ਕੀਤੀ।


Related News