ਟੈਸਟ ਕ੍ਰਿਕਟ ''ਚ ਵਿਸ਼ਵ ਰਿਕਾਰਡ ਬਣਾਉਣ ਤੋਂ ਖੁੰਝ ਗਏ ਕੋਹਲੀ

Wednesday, Jan 17, 2018 - 10:27 PM (IST)

ਟੈਸਟ ਕ੍ਰਿਕਟ ''ਚ ਵਿਸ਼ਵ ਰਿਕਾਰਡ ਬਣਾਉਣ ਤੋਂ ਖੁੰਝ ਗਏ ਕੋਹਲੀ

ਸੈਂਚੁਰੀਅਨ ਦੱਖਣੀ ਅਫਰੀਕਾ ਤੋਂ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਵਿਸ਼ਵ ਰਿਕਾਰਡ ਬਣਾਉਣ ਤੋਂ ਖੁੰਝ ਗਈ। ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਲਗਾਤਾਰ 9 ਟੈਸਟ ਸੀਰੀਜ਼ ਆਪਣੇ ਨਾਂ ਕੀਤੀ। ਜੇਕਰ ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ ਚਲ ਰਹੀ ਟੈਸਟ ਸੀਰੀਜ਼ ਆਪਣੇ ਨਾਂ ਕਰ ਲੈਂਦੀ ਤਾਂ ਉਹ ਕੋਹਲੀ ਦੀ ਕਪਤਾਨੀ 'ਚ ਟੈਸਟ ਕ੍ਰਿਕਟ ਦੇ ਇਤਿਹਾਸ 'ਚ ਲਗਾਤਾਰ 10 ਸੀਰੀਜ਼ ਜਿੱਤਣ ਵਾਲੀ ਇਕਲੌਤੀ ਟੀਮ ਬਣ ਜਾਂਦੀ।

PunjabKesari
ਸ਼੍ਰੀਲੰਕਾ ਨੂੰ ਹਰਾ ਕੇ ਕੀਤੀ ਸੀ ਆਸਟਰੇਲੀਆ ਦੀ ਬਰਾਬਰੀ
ਸਾਲ 2017 ਦੇ ਨਵੰਬਰ 'ਚ ਭਾਰਤ ਨੇ ਸ਼੍ਰੀਲੰਕਾ ਤੋਂ 3 ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤੀ ਸੀ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਆਸਟਰੇਲੀਆ ਦੇ ਲਗਾਤਾਰ 9 ਸੀਰੀਜ਼ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਜਿਸ ਲੈਅ 'ਚ ਵਿਰਾਟ ਸੈਨਾ ਦਿਖ ਰਹੀ ਸੀ ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਦੱਖਣੀ ਅਫਰੀਕਾ ਸੀਰੀਜ਼ ਜਿੱਤ ਕੇ ਆਸਟਰੇਲੀਆ ਦੇ ਲਗਾਤਾਰ ਸੀਰੀਜ਼ ਜਿੱਤਣ ਦਾ ਰਿਕਾਰਡ ਤੋੜ ਦਵੇਗੀ ਪਰ ਇਸ ਤਰ੍ਹਾਂ ਨਹੀਂ ਹੋਇਆ। ਦੱਖਣੀ ਅਫਰੀਕਾ ਨੇ ਆਪਣੀ ਧਰਤੀ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਟੈਸਟ ਮੈਚਾਂ ਦੀ ਸੀਰੀਜ਼ 'ਤੇ 2-0 ਨਾਲ ਕਬਜ਼ਾ ਕਰ ਲਿਆ ਹੈ। ਹੁਣ ਭਾਰਤ ਲਗਾਤਾਰ ਨੂੰ 9 ਸੀਰੀਜ਼ ਜਿੱਤਣ ਦੇ ਮਾਮਲੇ 'ਚ ਆਸਟਰੇਲੀਆ ਦੇ ਬਰਾਬਰ ਹੈ।

PunjabKesari
ਪੋਂਟਿੰਗ ਦੀ ਕਪਤਾਨੀ 'ਚ ਆਸਟਰੇਲੀਆ ਨੇ ਜਿੱਤੀ 9 ਸੀਰੀਜ਼
ਭਾਰਤ ਨੇ ਕੋਹਲੀ ਦੀ ਕਪਤਾਨੀ 'ਚ ਸਾਲ 2015-17 ਤਕ ਲਗਾਤਾਰ 9 ਟੈਸਟ ਸੀਰੀਜ਼ ਜਿੱਤੀ ਹੈ ਤਾਂ ਆਸਟਰੇਲੀਆ ਨੇ ਵੀ ਰਿਕੀ ਪੋਂਟਿੰਗ ਦੀ ਕਪਤਾਨੀ 'ਚ ਸਾਲ 2005/06-2008 ਤਕ 9 ਟੈਸਟ ਸੀਰੀਜ਼ ਨੂੰ ਆਪਣੇ ਨਾਂ ਕੀਤਾ। ਇੰਗਲੈਂਡ ਨੇ ਬਾਬ ਵਿਲਿਸ ਦੀ ਕਪਤਾਨੀ 'ਚ 1884-1892 ਦੇ ਵਿਚ 8 ਸੀਰੀਜ਼ ਤੇ ਵੈਸਟਇੰਡੀਜ਼ ਨੇ ਕਲਾਈਵ ਲਾਅਡ ਦੀ ਕਪਤਾਨੀ 'ਚ 1982/83- 1985/86 'ਚ ਲਗਾਤਾਰ 7 ਸੀਰੀਜ਼ 'ਤੇ ਕਬਜ਼ਾ ਕੀਤਾ ਸੀ।
ਇਨ੍ਹਾਂ ਟੀਮਾਂ ਨੂੰ ਹਰਾ ਕੇ ਭਾਰਤ ਨੇ ਜਿੱਤੀ ਹੈ ਲਗਾਤਾਰ 9 ਸੀਰੀਜ਼
1. 2015- ਸ਼੍ਰੀਲੰਕਾ ਨੂੰ 3 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਹਰਾਇਆ
2. 2015-16- ਦੱਖਣੀ ਅਫਰੀਕਾ ਨੂੰ 4 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾਇਆ
3. 2016- ਵੈਸਟਇੰਡੀਜ਼ ਨੂੰ 4 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਹਰਾਇਆ
4. 2016-17- ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾਇਆ
5. 2016-17- ਇੰਗਲੈਂਡ ਨੂੰ 5 ਮੈਚਾਂ ਦੀ ਸੀਰੀਜ਼ 'ਚ 4-0 ਨਾਲ ਹਰਾਇਆ
6. 2016-17- ਬੰਗਲਾਦੇਸ਼ ਨੂੰ 1 ਮੈਚ ਦੀ ਸੀਰੀਜ਼ 'ਚ 1-0 ਨਾਲ ਹਰਾਇਆ
7. 2016-17- ਆਸਟਰੇਲੀਆ ਨੂੰ 4 ਮੈਚਾਂ ਦੀ ਸੀਰੀਜ਼ 'ਚ 2-1 ਨਾਲ ਹਰਾਇਆ
8. 2017- ਸ਼੍ਰੀਲੰਕਾ ਨੂੰ 3 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਹਰਾਇਆ
9. 2017-18- ਸ਼੍ਰੀਲੰਕਾ ਨੂੰ 3 ਮੈਚਾਂ ਦੀ ਸੀਰੀਜ਼ 'ਚ 1-0 ਨਾਲ ਹਰਾਇਆ


Related News