ਇੰਗਲੈਂਡ ਦੇ ਇਸ ਸਾਬਕਾ ਕਪਤਾਨ ਨੂੰ ਸਤਾ ਰਿਹਾ ਹੈ ਕੋਹਲੀ ਦਾ ਡਰ

Tuesday, Mar 27, 2018 - 07:28 PM (IST)

ਇੰਗਲੈਂਡ ਦੇ ਇਸ ਸਾਬਕਾ ਕਪਤਾਨ ਨੂੰ ਸਤਾ ਰਿਹਾ ਹੈ ਕੋਹਲੀ ਦਾ ਡਰ

ਲੰਡਨ (ਬਿਊਰੋ)— ਇੰਗਲੈਂਡ ਦੇ ਸਾਬਕਾ ਕਪਤਾਨ ਬਾਬ ਵਿਲਿਸ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਨੂੰ ਕਾਊਂਟੀ ਕ੍ਰਿਕਟ ਖਿਡਾਉਣਾ ਬੇਵਕੁਫੀ ਹੈ। ਦਸ ਦਈਏ ਕਿ ਭਾਰਤੀ ਟੀਮ 2014 'ਚ ਇੰਗਲੈਂਡ 'ਚ  ਟੈਸਟ ਸੀਰੀਜ਼ ਖੇਡਣ ਗਈ ਸੀ ਅਤੇ ਕੋਹਲੀ ਉਸ ਦੌਰੇ ਦੌਰਾਨ ਫਲਾਪ ਰਹੇ ਸਨ। ਵਿਲਿਸ ਦਾ ਕਹਿਣਾ ਹੈ ਕਿ ਕੋਹਲੀ ਮੌਜੂਦਾ ਸਮੇਂ 'ਚ ਵਿਸ਼ਵ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਹਨ, ਜੇਕਰ ਕੋਹਲੀ ਦੀ ਫਾਰਮ ਇੰਗਲੈਂਡ ਦੌਰੇ ਤੋਂ ਪਹਿਲਾਂ ਵਾਪਸ ਆਉਂਦਾ ਹੈ ਤਾਂ ਇੰਗਲੈਂਡ ਲਈ ਟੈਸਟ ਸੀਰੀਜ਼ ਜਿੱਤਣਾ ਮੁਸ਼ਕਲ ਹੋ ਜਾਵੇਗਾ।
ਵਿਲਿਸ ਦਾ ਕਹਿਣਾ ਹੈ ਕਿ ਵਿਦੇਸ਼ੀ ਖਿਡਾਰੀਆਂ ਨੂੰ ਕਾਊਂਟੀ ਖੇਡਣ ਦੀ ਇਜਾਜ਼ਤ ਦੇਣਾ ਮੇਰੀ ਸਮਝ ਤੋਂ ਬਾਹਰ ਹੈ। ਵਿਲਿਸ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਇੰਗਲੈਂਡ ਆਪਣੀ ਜ਼ਮੀਨ 'ਤੇ ਹੀ ਭਾਰਤ ਤੋਂ ਟੈਸਟ ਸੀਰੀਜ਼ ਹਾਰ ਜਾਵੇ। ਜੇਕਰ ਭਾਰਤ ਟੈਸਟ ਸੀਰੀਜ਼ ਜਿੱਤੇਗਾ ਤਾਂ ਇਸਦਾ ਮੁੱਖ ਕਾਰਨ ਵਿਦੇਸ਼ੀ ਖਿਡਾਰੀਆਂ ਨੂੰ ਕਾਊਂਟੀ ਕ੍ਰਿਕਟ ਖਿਡਾਉਣਾ ਹੋਵੇਗਾ। ਦਸ ਦਈਏ ਕਿ ਕੋਹਲੀ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ ਅਤੇ ਈਸ਼ਾਂਤ ਸ਼ਰਮਾ ਵੀ ਕਾਊਂਟੀ ਕ੍ਰਿਕਟ ਖੇਡਣਗੇ।


Related News