ਕੋਹਲੀ ਨੇ RCB ਨੂੰ 18 ਸਾਲ ਦਿੱਤੇ ਹਨ ਤੇ ਸਾਨੂੰ ਉਸਦੇ ਲਈ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ : ਪਾਟੀਦਾਰ

Tuesday, Jun 03, 2025 - 01:04 AM (IST)

ਕੋਹਲੀ ਨੇ RCB ਨੂੰ 18 ਸਾਲ ਦਿੱਤੇ ਹਨ ਤੇ ਸਾਨੂੰ ਉਸਦੇ ਲਈ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ : ਪਾਟੀਦਾਰ

ਸਪੋਰਟਸ ਡੈਸਕ- ਆਰ. ਸੀ. ਬੀ. ਦੇ ਕਪਤਾਨ ਰਜਤ ਪਾਟੀਦਾਰ ਨੇ ਕਿਹਾ ਕਿ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਕਰੀਅਰ ਦੇ 18 ਸਾਲ ਟੀਮ ਨੂੰ ਦਿੱਤੇ ਹਨ ਤੇ ਉਹ ਬਾਖੂਬੀ ਜਾਣਦਾ ਹੈ ਕਿ ਦੇਸ਼ ਦੇ ਮਹਾਨ ਕ੍ਰਿਕਟਰਾਂ ਵਿਚ ਸ਼ਾਮਲ ਇਸ ਸਟਾਰ ਬੱਲੇਬਾਜ਼ ਲਈ ਆਈ. ਪੀ. ਐੱਲ. ਦਾ ਖਿਤਾਬ ਜਿੱਤਣਾ ਕਿੰਨਾ ਮਾਇਨੇ ਰੱਖਦਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਇਹ ਪੁੱਛੇ ਜਾਣ ’ਤੇ ਕਿ ਕੀ ‘ਕੋਹਲੀ ਫੈਕਟਰ’ ਹਾਵੀ ਰਹੇਗਾ ਤਾਂ ਪਾਟੀਦਾਰ ਨੇ ਕਿਹਾ, ‘‘ਬਿਲਕੁਲ। ਮੈਨੂੰ ਲੱਗਦਾ ਹੈ ਕਿ ਉਸ ਨੇ ਆਰ.ਸੀ. ਬੀ. ਤੇ ਕੌਮਾਂਤਰੀ ਕ੍ਰਿਕਟ ਨੂੰ ਵੀ ਬਹੁਤ ਸਾਲ ਦਿੱਤੇ ਹਨ। ਅਸੀਂ ਫਾਈਨਲ ਵਿਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।’’

ਇਹ ਪੁੱਛਣ’ਤੇ ਕਿ ਕੀ ਸਿਰਫ ਇਕ ਹੀ ਖਿਡਾਰੀ ’ਤੇ ਧਿਆਨ ਦੇਣਾ ਸਹੀ ਹੈ ਜਦਕਿ ਆਰ. ਸੀ. ਬੀ. ਟੂਰਨਾਮੈਂਟ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਟੀਮਾਂ ਵਿਚੋਂ ਇਕ ਹੈ ਤਾਂ ਪਾਟੀਦਾਰ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਹ ਮੇਰੇ ਲਈ ਨਿਰਾਸ਼ਾਜਨਕ ਹੈ।’’ਉਸ ਨੇ ਕਿਹਾ, ‘‘ਅਸੀਂ ਇਸ ਗੱਲ ’ਤੇ ਧਿਆਨ ਨਹੀਂ ਦੇ ਰਹੇ ਕਿ ਅਸੀਂ ਫਾਈਨਲ ਵਿਚ ਹਾਂ। ਅਸੀਂ ਸਿਰਫ ਆਪਣੀ ਸਰਵੋਤਮ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਾਂਗੇ। ਮੈਂ ਹਮੇਸ਼ਾ ਚੀਜ਼ਾਂ ਨੂੰ ਸੌਖਾਲਾ ਰੱਖਣਾ ਪਸੰਦ ਕਰਦਾ ਹਾਂ।’’


author

Hardeep Kumar

Content Editor

Related News