RCB ਲਈ ਫਿਰ ਮਨਹੂਸ ਸਾਬਤ ਹੋਈ ''ਹਰੀ ਜਰਸੀ''! ਦੇਖੋ ਹਾਰ-ਜਿੱਤ ਦਾ ਰਿਕਾਰਡ

Saturday, Apr 18, 2026 - 10:42 PM (IST)

RCB ਲਈ ਫਿਰ ਮਨਹੂਸ ਸਾਬਤ ਹੋਈ ''ਹਰੀ ਜਰਸੀ''! ਦੇਖੋ ਹਾਰ-ਜਿੱਤ ਦਾ ਰਿਕਾਰਡ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਦਿੱਲੀ ਕੈਪੀਟਲਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਹੈ। RCB ਨੂੰ 20 ਓਵਰਾਂ ਵਿੱਚ 8 ਵਿਕਟਾਂ 'ਤੇ 175 ਦੌੜਾਂ 'ਤੇ ਰੋਕਣ ਤੋਂ ਬਾਅਦ, ਦਿੱਲੀ ਨੇ ਕੇਐਲ ਰਾਹੁਲ (57) ਅਤੇ ਟ੍ਰਿਸਟਨ ਸਟੱਬਸ (ਨਾਬਾਦ 60) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ 19.5 ਓਵਰਾਂ ਵਿੱਚ 179 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਇਸ ਹਾਰ ਦੇ ਨਾਲ ਹੀ RCB ਲਈ 'ਹਰੀ ਜਰਸੀ' ਇੱਕ ਵਾਰ ਫਿਰ ਅਨਲੱਕੀ ਸਾਬਤ ਹੋਈ ਹੈ।

ਹਰੀ ਜਰਸੀ ਵਿੱਚ ਬੇਹੱਦ ਖਰਾਬ ਰਿਕਾਰਡ 

RCB ਦਾ ਹਰੀ ਜਰਸੀ ਵਿੱਚ ਰਿਕਾਰਡ ਕਾਫ਼ੀ ਨਿਰਾਸ਼ਾਜਨਕ ਰਿਹਾ ਹੈ। ਹੁਣ ਤੱਕ ਖੇਡੇ ਗਏ 15 ਮੈਚਾਂ ਵਿੱਚੋਂ ਟੀਮ ਨੂੰ ਸਿਰਫ਼ 5 ਵਿੱਚ ਜਿੱਤ ਮਿਲੀ ਹੈ, ਜਦਕਿ 9 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਜਰਸੀ ਵਿੱਚ ਟੀਮ ਦੀ ਜਿੱਤ ਦਾ ਫ਼ੀਸਦੀ ਸਿਰਫ਼ 35.7 ਰਿਹਾ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ RCB ਦੀ ਸ਼ੁਰੂਆਤ ਚੰਗੀ ਰਹੀ। ਫਿਲ ਸਾਲਟ ਅਤੇ ਵਿਰਾਟ ਕੋਹਲੀ ਦੀ ਜੋੜੀ ਨੇ ਪਹਿਲੇ ਵਿਕਟ ਲਈ 52 ਦੌੜਾਂ ਜੋੜੀਆਂ। ਫਿਲ ਸਾਲਟ ਨੇ 38 ਗੇਂਦਾਂ ਵਿੱਚ 63 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ ਚਾਰ ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਵਿਰਾਟ ਕੋਹਲੀ 19 ਦੌੜਾਂ ਬਣਾ ਕੇ ਆਊਟ ਹੋਏ। ਦਿੱਲੀ ਲਈ ਕੁਲਦੀਪ ਯਾਦਵ, ਲੁੰਗੀ ਐਂਗਿਡੀ ਅਤੇ ਅਕਸ਼ਰ ਪਟੇਲ ਨੇ 2-2 ਵਿਕਟਾਂ ਲੈ ਕੇ RCB ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।

ਰਾਹੁਲ ਅਤੇ ਸਟੱਬਸ ਨੇ ਸੰਭਾਲੀ ਦਿੱਲੀ ਦੀ ਪਾਰੀ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਭੁਵਨੇਸ਼ਵਰ ਕੁਮਾਰ ਨੇ ਸ਼ੁਰੂਆਤੀ ਝਟਕੇ ਦਿੰਦੇ ਹੋਏ ਦਿੱਲੀ ਦਾ ਸਕੋਰ 18 ਦੌੜਾਂ 'ਤੇ 3 ਵਿਕਟਾਂ ਕਰ ਦਿੱਤਾ ਸੀ। ਅਜਿਹੇ ਨਾਜ਼ੁਕ ਮੌਕੇ 'ਤੇ ਕੇਐਲ ਰਾਹੁਲ ਅਤੇ ਟ੍ਰਿਸਟਨ ਸਟੱਬਸ ਨੇ ਚੌਥੇ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਕੀਤੀ। ਰਾਹੁਲ ਨੇ 57 ਦੌੜਾਂ ਬਣਾਈਆਂ, ਜਦਕਿ ਸਟੱਬਸ ਨੇ 47 ਗੇਂਦਾਂ ਵਿੱਚ 60 ਦੌੜਾਂ ਦੀ ਨਾਬਾਦ ਪਾਰੀ ਖੇਡੀ। ਅੰਤ ਵਿੱਚ ਡੇਵਿਡ ਮਿਲਰ ਨੇ ਮਹਿਜ਼ 10 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਮੈਚ ਦਿੱਲੀ ਦੀ ਝੋਲੀ ਵਿੱਚ ਪਾ ਦਿੱਤਾ। RCB ਲਈ ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਹਾਸਲ ਕੀਤੀਆਂ।


author

Rakesh

Content Editor

Related News