RCB vs LSG, IPL 2026: ਲਖਨਊ ਨੇ ਬੈਂਗਲੁਰੂ ਨੂੰ ਦਿੱਤਾ 147 ਦੌੜਾਂ ਦਾ ਟੀਚਾ

Wednesday, Apr 15, 2026 - 09:23 PM (IST)

RCB vs LSG, IPL 2026: ਲਖਨਊ ਨੇ ਬੈਂਗਲੁਰੂ ਨੂੰ ਦਿੱਤਾ 147 ਦੌੜਾਂ ਦਾ ਟੀਚਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 23ਵੇਂ ਮੈਚ 'ਚ ਅੱਜ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਲਖਨਊ ਸੁਪਰ ਜਾਇੰਟਸ (LSG) ਵਿਚਕਾਰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਮੁਕਾਬਲਾ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਲਖਨਊ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਦੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਨਿਰਧਾਰਤ ਓਵਰਾਂ ਵਿੱਚ 147 ਦੌੜਾਂ ਦਾ ਟੀਚਾ ਖੜ੍ਹਾ ਕੀਤਾ ਹੈ।
ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਅੱਜ ਸ਼ੁਰੂ ਤੋਂ ਹੀ ਲਖਨਊ ਦੇ ਬੱਲੇਬਾਜ਼ਾਂ 'ਤੇ ਦਬਾਅ ਬਣਾਈ ਰੱਖਿਆ। ਤੇਜ਼ ਗੇਂਦਬਾਜ਼ ਰਸਿਕ ਸਲਾਮ ਡਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਝਟਕਾਈਆਂ। ਦੂਜੇ ਪਾਸੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵੀ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾਇਆ ਅਤੇ 3 ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ। ਰਸਿਕ ਨੇ ਏਡਨ ਮਾਰਕਰਮ (12) ਤੇ ਆਯੂਸ਼ ਬਡੋਨੀ (38) ਨੂੰ ਆਊਟ ਕੀਤਾ, ਜਦਕਿ ਭੁਵਨੇਸ਼ਵਰ ਨੇ ਕਪਤਾਨ ਰਿਸ਼ਭ ਪੰਤ, ਜਾਰਜ ਲਿੰਡੇ ਅਤੇ ਮੁਹੰਮਦ ਸ਼ਮੀ ਨੂੰ ਪਵੇਲੀਅਨ ਭੇਜਿਆ।

ਲਖਨਊ ਦੀ ਬੱਲੇਬਾਜ਼ੀ ਤੇ ਪੰਤ ਦੀ ਸੱਟ 
ਲਖਨਊ ਲਈ ਸਲਾਮੀ ਬੱਲੇਬਾਜ਼ ਮਿਚੇਲ ਮਾਰਸ਼ ਨੇ ਸਭ ਤੋਂ ਵੱਧ 40 ਦੌੜਾਂ (32 ਗੇਂਦਾਂ) ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਆਯੂਸ਼ ਬਡੋਨੀ ਨੇ ਵੀ 38 ਦੌੜਾਂ ਦਾ ਤੇਜ਼ ਯੋਗਦਾਨ ਦਿੱਤਾ। ਮੈਚ ਦੌਰਾਨ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੂੰ ਜੋਸ਼ ਹੇਜ਼ਲਵੁੱਡ ਦੀ ਗੇਂਦ ਖੱਬੀ ਕੂਹਣੀ 'ਤੇ ਲੱਗਣ ਕਾਰ ਮੈਦਾਨ ਛੱਡਣਾ ਪਿਆ ਸੀ (ਰਿਟਾਇਰਡ ਹਰਟ), ਹਾਲਾਂਕਿ ਉਹ ਬਾਅਦ ਵਿੱਚ ਦੁਬਾਰਾ ਬੱਲੇਬਾਜ਼ੀ ਲਈ ਮੈਦਾਨ ਵਿੱਚ ਪਰਤੇ।

ਵਿਰਾਟ ਕੋਹਲੀ ਪਹਿਲੀ ਵਾਰ ਬਣੇ 'ਇਮਪੈਕਟ ਪਲੇਅਰ'
 ਇਸ ਮੈਚ ਦੀ ਖਾਸ ਗੱਲ ਇਹ ਰਹੀ ਕਿ ਆਰਸੀਬੀ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਪਹਿਲੀ ਵਾਰ 'ਇਮਪੈਕਟ ਪਲੇਅਰ' ਵਜੋਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰਜਤ ਪਾਟੀਦਾਰ ਦੀ ਅਗਵਾਈ ਵਾਲੀ ਬੈਂਗਲੁਰੂ ਦੀ ਟੀਮ ਨੇ ਰਣਨੀਤਕ ਤੌਰ 'ਤੇ ਇਹ ਫੈਸਲਾ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News