ਕੋਹਲੀ ਨੇ ਦੱਸਿਆ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ ਸਫਲਤਾ

Tuesday, Oct 16, 2018 - 01:32 AM (IST)

ਕੋਹਲੀ ਨੇ ਦੱਸਿਆ ਕਿਸ ਤਰ੍ਹਾਂ ਹਾਸਲ ਕੀਤੀ ਜਾ ਸਕਦੀ ਹੈ ਸਫਲਤਾ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਤੇ ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੀ ਸਫਲਤਾ ਦਾ ਮੰਤਰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਮਹਿਨਤ ਨਾਲ ਸਭ ਕੁਝ ਸੰਭਵ ਹੈ। ਵਿਰਾਟ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਐਤਵਾਰ ਨੂੰ ਵਿੰਡੀਜ਼ ਖਿਲਾਫ ਦੋ ਟੈਸਟਾਂ ਦੀ ਸੀਰੀਜ਼ 'ਚ 2-0 ਨਾਲ ਜਿੱਤ ਦਰਜ ਕੀਤੀ ਸੀ।


ਭਾਰਤੀ ਕ੍ਰਿਕਟਰ ਨੇ ਸੋਮਵਾਰ ਨੂੰ ਟਵਿਟਰ 'ਤੇ ਆਪਣੀਆਂ ਦੋ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਇਕਾਗਰਤਾ ਤੇ ਮਹਿਨਤ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ, ਮਹਿਨਤ ਕਰਦੇ ਰਹੋ। ਆਪਣੇ ਅੰਦਰ ਭਰੋਸਾ ਰੱਖੋ। ਤੁਹਾਡਾ ਸਾਰਿਆਂ ਦਾ ਦਿਨ ਵਧੀਆ ਰਹੇ। ਭਾਰਤੀ ਕਪਤਾਨ ਨੂੰ ਉਨ੍ਹਾਂ ਦੀ ਫਿੱਟਨੈਸ ਲਈ ਜਾਣਿਆ ਜਾਂਦਾ ਹੈ ਤੇ ਉਨ੍ਹਾਂ ਨੇ ਟਵਿਟਰ 'ਤੇ ਆਪਣੀ ਸਫਲਤਾ ਦਾ ਮੰਤਰ ਸਾਂਝਾ ਕਰਦੇ ਹੋਏ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਇਕ ਅੰਡਰ-19 ਟੀਮ ਦੀ ਹੈ ਤੇ ਉਸ 'ਚ ਉਹ ਕਾਫੀ ਜਵਾਨ ਲੱਗ ਰਹੇ ਹਨ ਜਦਕਿ ਦੂਜੀ ਮੌਜੂਦਾ ਤਸਵੀਰ ਹੈ।
29 ਸਾਲਾਂ ਕ੍ਰਿਕਟਰ ਦੀ ਅਗਵਾਈ 'ਚ ਭਾਰਤੀ ਟੀਮ ਨੇ ਵਿੰਡੀਜ਼ ਖਿਲਾਫ ਘਰੇਲੂ ਸੀਰੀਜ਼ ਦੇ ਦੋ ਮੈਚਾਂ ਨੂੰ 6 ਦਿਨ 'ਚ ਹੀ ਸਮਾਪਤ ਕਰ ਕੇ ਕਲੀਨ ਸਵੀਪ ਕਰ ਲਈ। ਵਿਰਾਟ ਐਂਡ ਕੰਪਨੀ ਹੁਣ ਵਿੰਡੀਜ਼ ਖਿਲਾਫ ਪੰਜ ਵਨ ਡੇ ਮੈਚਾਂ ਦੀ ਸੀਰੀਜ਼ 'ਚ ਉਤਰਣਗੇ ਜਦਕਿ ਉਸ ਦੀ ਅਸਲੀ ਮੁਕਾਬਲਾ ਆਸਟਰੇਲੀਆ ਦਾ ਦੌਰਾ ਹੈ।


Related News