ਕੋਹਲੀ ਨੇ ਸੀਰੀਜ਼ ''ਚ ਕੀਤੀਆਂ 400 ਦੌੜਾਂ ਪੂਰੀਆਂ

08/21/2018 12:59:24 AM

ਨਾਟਿੰਘਮ—  ਕੋਹਲੀ ਆਪਣੀ ਇਸ ਪਾਰੀ ਦੌਰਾਨ ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ 400 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤ ਦਾ 6ਵਾਂ ਬੱਲੇਬਾਜ਼ ਬਣਿਆ। ਉਸ ਤੋਂ ਪਹਿਲਾਂ ਰਾਹੁਲ ਦ੍ਰਾਵਿੜ ਤੇ ਸਚਿਨ ਤੇਂਦੁਲਕਰ (ਦੋਵੇਂ 2-2 ਵਾਰ) ਤੋਂ ਇਲਾਵਾ ਮੁਹੰਮਦ ਅਜ਼ਹਰੂਦੀਨ, ਸੁਨੀਲ ਗਾਵਸਕਰ ਤੇ ਮੁਰਲੀ ਵਿਜੇ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ।
ਭਾਰਤੀ ਕਪਤਾਨ ਵਿਰਾਟ ਕੋਹਲੀ (103) ਦੇ 23ਵੇਂ ਟੈਸਟ ਸੈਂਕੜੇ ਨਾਲ ਭਾਰਤ ਨੇ ਆਪਣੀ ਦੂਜੀ ਪਾਰੀ ਤੀਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸੋਮਵਾਰ ਨੂੰ 7 ਵਿਕਟਾਂ 'ਤੇ 352 ਦੌੜਾਂ 'ਤੇ ਖਤਮ ਐਲਾਨ ਕਰ ਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 521 ਦੌੜਾਂ ਦਾ ਪਹਾੜ ਵਰਗਾ ਟੀਚਾ ਰੱਖ ਦਿੱਤਾ।


Related News