ਕੋਲੰਬੋ ''ਚ ਕੋਹਲੀ ਕਰ ਸਕਦੇ ਹਨ ਅਜਿਹਾ ਕਮਾਲ, ਜੋ ਦੁਨੀਆ ''ਚ ਨਹੀਂ ਕਰ ਸਕਿਆ ਹੈ ਕੋਈ ਕਪਤਾਨ

08/02/2017 6:34:47 PM

ਨਵੀਂ ਦਿੱਲੀ— ਸ਼੍ਰੀਲੰਕਾ ਦੇ ਖਿਲਾਫ ਗਾਲੇ 'ਚ ਖੇਡੇ ਗਏ ਪਹਿਲੇ ਟੈਸਟ ਮੈਚ ਨੂੰ 304 ਦੌੜਾਂ ਜਿੱਤ ਕੇ ਭਾਰਤੀ ਟੀਮ ਨੇ 3 ਟੈਸਟ ਮੈਚਾਂ ਦੀ ਮੌਜੂਦਾ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਪਰ ਇਸ ਸੀਰੀਜ਼ ਦੇ ਦੂਜੇ ਟੈਸਟ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਕੁਝ ਅਜਿਹਾ ਕਰ ਸਕਦੇ ਹਨ, ਜੋ ਅੱਜ ਤੱਕ ਕੋਈ ਵੀ ਟੈਸਟ ਕਪਤਾਨ ਨਹੀਂ ਕਰ ਸਕਿਆ ਹੈ।

ਕੋਹਲੀ ਕੋਲ ਹੈ ਇਹ ਕਮਾਲ ਕਰਨ ਦਾ ਮੌਕਾ
ਕੋਲੰਬੋ 'ਚ ਖੇਡੇ ਜਾਣ ਵਾਲੇ ਦੂਜੇ ਟੈਸਟ ਮੈਚ ਨੂੰ ਜੇਕਰ ਟੀਮ ਇੰਡੀਆ ਜਿੱਤ ਜਾਂਦੀ ਹੈ ਤਾਂ ਵਿਰਾਟ ਕੋਹਲੀ ਇਸ ਮੈਦਾਨ 'ਤੇ ਲਗਾਤਾਰ ਦੋ ਟੈਸਟ ਜਿੱਤਣ ਵਾਲੇ ਪਹਿਲੇ ਵਿਦੇਸ਼ੀ ਕਪਤਾਨ ਬਣ ਸਕਦੇ ਹਨ। ਭਾਰਤ ਨੇ ਸ਼੍ਰੀਲੰਕਾ ਦੇ ਖਿਲਾਫ ਪਿਛਲੇ ਦੌਰੇ 'ਤੇ ਕੋਹਲੀ ਦੀ ਕਪਤਾਨੀ 'ਚ 117 ਦੌੜਾਂ ਨਾਲ ਕੋਲੰਬੋ ਟੈਸਟ ਜਿੱਤਿਆ ਸੀ। ਕੋਹਲੀ ਤੋਂ ਇਲਾਵਾ ਸਿਰਫ ਮੁਹੰਮਦ ਅਜ਼ਹਰੂਦੀਨ ਨੇ ਭਾਰਤ ਨੂੰ ਕੋਲੰਬੋ ਟੈਸਟ 'ਚ ਜਿੱਤ ਦਿਵਾਈ ਹੈ। ਵਿਰਾਟ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਸਾਲ 2015 'ਚ ਆਪਣੀ ਪਹਿਲੀ ਸੀਰੀਜ਼ 'ਚ 2-1 ਨਾਲ ਜਿੱਤ ਦਰਜ ਕੀਤੀ ਸੀ ਜੋ 22 ਸਾਲਾਂ 'ਚ ਭਾਰਤ ਦੇ ਲਈ ਸ਼੍ਰੀਲੰਕਾ ਦੀ ਜਮੀਨ 'ਤੇ ਟੈਸਟ ਸੀਰੀਜ਼ ਜਿੱਤਣ ਦਾ ਦੂਜਾ ਮੌਕਾ ਸੀ।

ਸੀਰੀਜ਼ ਜਿੱਤਣ 'ਤੇ ਵੀ ਹੈ ਭਾਰਤ ਦੀ ਨਜ਼ਰ
ਵਿਰਾਟ ਕੋਹਲੀ ਦੀ ਨਜ਼ਰ ਇਹ ਕਮਾਲ ਕਰਨ 'ਤੇ ਤਾਂ ਹੋਵੇਗੀ ਹੀ, ਨਾਲ ਹੀ ਨਾਲ ਉਹ ਕੋਲੰਬੋ 'ਚ ਜਿੱਤ ਹਾਸਲ ਕਰ ਕੇ ਇਸ ਸੀਰੀਜ਼ ਨੂੰ ਆਪਣੇ ਨਾਂ ਕਰਨਾ ਚਾਹੁਣਗੇ। ਜੇਕਰ ਟੀਮ ਇੰਡੀਆ ਕੋਲੰਬੋ ਟੈਸਟ 'ਚ ਜਿੱਤ ਹਾਸਲ ਕਰ ਲੈਂਦੀ ਤਾਂ ਉਹ ਇਸ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾਉਣ ਦੇ ਨਾਲ ਹੀ ਸੀਰੀਜ਼ ਵੀ ਆਪਣੇ ਨਾਂ ਕਰ ਲਵੇਗੀ।


Related News