ਕੋਹਲੀ ਨੇ ਇਕ ਪਾਰੀ ''ਚ ਹੀ ਸਚਿਨ ਦਾ ਤੋੜ ਦਿੱਤਾ ਰਿਕਾਰਡ

Friday, Aug 03, 2018 - 12:52 AM (IST)

ਕੋਹਲੀ ਨੇ ਇਕ ਪਾਰੀ ''ਚ ਹੀ ਸਚਿਨ ਦਾ ਤੋੜ ਦਿੱਤਾ ਰਿਕਾਰਡ

ਜਲੰਧਰ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਖਰਕਾਰ ਸ਼ਾਨਦਾਰ ਵਾਪਸੀ ਕਰਦੇ ਹੋਏ ਇੰਗਲੈਂਡ ਖਿਲਾਫ ਬਰਮਿੰਘਮ 'ਤ ਖੇਡੇ ਗਏ ਪਹਿਲੇ ਟੈਸਟ ਦੇ ਦੌਰਾਨ ਆਪਣੇ ਕਰੀਅਰ ਦਾ 22ਵਾਂ ਸੈਂਕੜਾ ਲਗਾਇਆ। ਕੋਹਲੀ ਦੇ ਇਸ ਇਕ ਸੈਂਕੜੇ ਦੀ ਮਦਦ ਨਾਲ 2 ਵੱਡੇ ਰਿਕਾਰਡ ਵੀ ਉਸਦੇ ਨਾਂ ਹੋ ਗਏ। ਪਹਿਲਾ ਰਿਕਾਰਡ ਘੱਟ ਪਾਰੀਆਂ 'ਚ 22 ਟੈਸਟ ਸੈਂਕੜੇ ਹਨ, ਜਿਸ 'ਚ ਵਿਰਾਟ ਕੋਹਲੀ ਨੇ 113 ਮੈਚਾਂ 'ਚ ਇਹ ਟੀਚਾ ਹਾਸਲ ਕਰ ਭਾਰਤ ਦੇ ਹੀ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਪਹਿਲਾਂ ਸਚਿਨ 114 ਪਾਰੀਆਂ 'ਚ 22ਵਾਂ ਸੈਂਕੜਾ ਲਗਾਇਆ ਸੀ। ਇਸ ਸੂਚੀ 'ਚ ਹੁਣ ਵੀ ਆਸਟਰੇਲੀਆ ਦੇ ਦਿੱਗਜ ਡਾਨ ਬ੍ਰੈਡਮੈਨ ਪਹਿਲੇ ਨੰਬਰ 'ਤੇ ਹੈ। ਉਸ ਨੇ ਸਿਰਫ 58 ਪਾਰੀਆਂ 'ਚ ਹੀ 22ਵਾਂ ਸੈਂਕੜਾ ਲਗਾਇਆ ਸੀ। ਉਸ ਤੋਂ ਬਾਅਦ ਸੁਨੀਲ ਗਾਵਸਕਰ ਨੇ 101, ਆਸਟਰੇਲੀਆ ਦੇ ਸਟੀਵ ਸਮਿਥ 108 ਦਾ ਨਾਂ ਆਉਂਦਾ ਹੈ।

PunjabKesari
ਵਿਰਾਟ ਕੋਹਲੀ ਨੇ ਬਤੌਰ ਕਪਤਾਨ ਵੀ ਇਹ 15ਵਾਂ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਕੋਹਲੀ ਨੇ ਆਸਟਰੇਲੀਆ ਦੇ ਏਲਨ ਬਾਰਡਰ, ਸਟੀਵ ਵਾਗ, ਸਟੀਵ ਸਮਿਥ ਦੀ ਬਰਾਬਰੀ ਕਰ ਲਈ। ਇਸ ਸੂਚੀ 'ਚ ਸਭ ਤੋਂ ਉੱਪਰ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਹੈ। ਜਿਸ ਨੇ ਕਪਤਾਨ ਰਹਿੰਦੇ ਹੋਏ 25 ਸੈਂਕੜੇ ਲਗਾਏ ਸਨ। ਸੂਚੀ 'ਚ ਦੂਜੇ ਨੰਬਰ 'ਤੇ ਆਸਟਰੇਲੀਆ ਦੇ ਹੀ ਰਿੱਕੀ ਪੋਂਟਿੰਗ ਹਨ। ਜਿਸ ਨੇ 19 ਸੈਂਕੜੇ ਲਗਾਏ ਹਨ।

PunjabKesari
ਇੰਗਲੈਂਡ ਦੀ ਧਰਤੀ 'ਤੇ ਸੈਂਕੜਾ ਲਾਉਣ ਵਾਲਾ 5ਵਾਂ ਭਾਰਤੀ ਬਣਿਆ ਵਿਰਾਟ 
ਵਿਰਾਟ ਇਸ ਸੈਂਕੜੇ ਦੇ ਨਾਲ ਇੰਗਲੈਂਡ ਦੀ ਧਰਤੀ 'ਤੇ ਸੈਂਕੜਾ ਲਾਉਣ ਵਾਲਾ ਪੰਜਵਾਂ ਭਾਰਤੀ ਕਪਤਾਨ ਬਣ ਗਿਆ ਹੈ ਤੇ ਇੰਗਲਿਸ਼ ਧਰਤੀ 'ਤੇ ਕਿਸੇ ਭਾਰਤੀ ਦਾ ਇਹ ਦੂਜਾ ਸਰਵਸ੍ਰੇਸਠ ਸਕੋਰ ਹੈ। ਮੁਹੰਮਦ ਅਜ਼ਹੂਰਦੀਨ ਨੇ 1990 ਵਿਚ ਮਾਨਚੈਸਟਰ ਵਿਚ 179 ਦੌੜਾਂ ਬਣਾਈਆਂ ਸਨ। ਵਿਰਾਟ ਨੇ ਪਿਛਲੇ ਦੌਰੇ ਵਿਚ 5 ਟੈਸਟਾਂ ਦੀਆਂ 10 ਪਾਰੀਆਂ ਵਿਚ ਕੁਲ 134 ਦੌੜਾਂ ਬਣਾਈਆਂ ਸਨ ਪਰ ਇਸ ਵਾਰ ਉਸ ਨੇ ਪਹਿਲੇ ਹੀ ਟੈਸਟ ਦੀ ਪਹਿਲੀ ਪਾਰੀ ਵਿਚ 149 ਦੌੜਾਂ ਬਣਾ ਦਿੱਤੀਆਂ। ਵਿਰਾਟ ਇੰਗਲੈਂਡ ਦੇ ਪਿਛਲੇ ਦੌਰੇ ਵਿਚ ਇਕ ਵੀ ਅਰਧ ਸੈਂਕੜਾ ਨਹੀਂ ਬਣਾ ਸਕਿਆ ਸੀ ਪਰ ਇੱਥੇ ਉਸ ਨੇ ਟੈਸਟ ਸੀਰੀਜ਼ ਦੀ ਸ਼ੁਰੂਆਤ ਹੀ ਸੈਂਕੜੇ ਨਾਲ ਕੀਤੀ।


Related News