ਭਾਰਤ ਦੇ ਸਾਰਿਆਂ ਕਪਤਾਨਾਂ 'ਤੋਂ ਅੱਗੇ ਨਿਕਲੇ ਕੋਹਲੀ, ਬਣਾਏ ਕਈ ਵੱਡੇ ਰਿਕਾਰਡਜ਼

10/22/2019 11:16:54 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਨੇ ਰਾਂਚੀ 'ਚ ਜੇ. ਐੱਸ. ਸੀ. ਏ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਖਰੀ ਟੈਸਟ ਮੁਕਾਬਲੇ 'ਚ ਦੱ. ਅਫਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਇਸ ਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕੀਤਾ। ਦੱ. ਅਫਰੀਕਾ ਖਿਲਾਫ ਟੈਸਟ ਸੀਰੀਜ਼ ਜਿੱਤਣ ਨਾਲ ਹੀ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਟੈਸਟ ਕ੍ਰਿਕਟ 'ਚ ਕਈ ਵੱਡੇ ਰਿਕਾਰਡ ਦਰਜ ਹੋ ਗਏ ਹਨ।

PunjabKesari

ਕਿਸ ਟੀਮ ਖਿਲਾਫ ਤੀਜੀ ਵਾਰ ਕਲੀਨ ਸਵੀਪ
ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਤੀਜੀ ਵਾਰ ਕਿਸੇ ਟੀਮ ਦੇ ਖਿਲਾਫ ਟੈਸਟ ਕ੍ਰਿਕਟ 'ਚ ਕਲੀਨ ਸਵੀਪ ਕੀਤਾ ਹੈ, ਜੋ ਕਿ ਆਪਣੇ ਆਪ 'ਚ ਇਕ ਵੱਡਾ ਰਿਕਾਰਡ ਹੈ। ਹੁਣ ਤਕ ਕਿਸੇ ਵੀ ਭਾਰਤੀ ਕਪਤਾਨ ਨੇ ਇਹ ਕਾਰਨਾਮਾ ਨਹੀਂ ਕੀਤਾ ਸੀ । ਇਸ ਦੇ ਨਾਲ ਹੀ ਵਿਰਾਟ ਕੋਹਲੀ ਭਾਰਤ ਦੇ ਅਜਿਹੇ ਪਹਿਲੇ ਕਪਤਾਨ ਵੀ ਬਣ ਗਏ ਹਨ, ਜਿਨ੍ਹਾਂ ਦੀ ਅਗੁਵਾਈ 'ਚ ਟੀਮ ਇੰਡੀਆ ਨੇ ਦੱ. ਅਫਰੀਕਾ ਖਿਲਾਫ ਕਲੀਨ ਸਵੀਪ ਕੀਤਾ ਹੈ। ਕੋਹਲੀ ਨੇ ਦੱ. ਅਫਰੀਕਾ ਖਿਲਾਫ ਦੋ ਟੈਸਟ ਸੀਰੀਜ਼ ਵੀ ਜਿੱਤ ਲਈਆਂ ਹਨ ਅਤੇ ਅਜਿਹਾ ਕਾਰਨਾਮਾ ਕਰਨ ਵਾਲਾ ਉਹ ਪਹਿਲਾ ਭਾਰਤੀ ਕਪਤਾਨ ਹੈ।  ਕੋਹਲੀ ਤੋਂ ਪਹਿਲਾਂ ਗਾਂਗੁਲੀ ਅਤੇ ਸਚਿਨ ਨੇ ਦੱ. ਅਫਰੀਕਾ ਖਿਲਾਫ 1-1 ਸੀਰੀਜ਼ ਜਿੱਤੀ ਸੀ।

ਇਸ ਤੋਂ ਪਹਿਲਾਂ ਇਨ੍ਹਾਂ ਖਿਡਾਰੀਆਂ ਨੇ ਕੀਤਾ ਸੀ ਕਲੀਨ ਸਵੀਪ
ਇਸ ਤੋਂ ਪਹਿਲਾ ਵਿਰਾਟ ਕੋਹਲੀ ਅਤੇ ਮੁਹੰਮਦ ਅਜ਼ਹਰੂਦੀਨ ਦੇ ਨਾਂ ਕਿਸੇ ਟੀਮ ਖਿਲਾਫ ਦੋ-ਦੋ ਵਾਰ ਕਲੀਨ ਸਵੀਪ ਕਰਨ ਦਾ ਰਿਕਾਰਡ ਸੀ। ਵਿਰਾਟ ਕੋਹਲੀ ਨੇ ਇਸ ਤੋਂ ਪਹਿਲਾਂ 2017 'ਚ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ 'ਚ ਅਤੇ ਜਦ ਕਿ 2016-17 'ਚ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਜਿੱਤ ਕੇ ਕਲੀਨ ਸਵੀਪ ਕੀਤਾ ਸੀ। ਉਥੇ ਹੀ ਅਜ਼ਹਰੂਦੀਨ ਨੇ ਆਪਣੀ ਕਪਤਾਨੀ 'ਚ 1992-93 'ਚ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਤਿੰਨ-ਤਿੰਨ ਮੈਚਾਂ ਦੀ ਸੀਰੀਜ਼ 'ਚ ਕਲੀਨ ਸਵੀਪ ਕੀਤਾ ਸੀ। ਉਥੇ ਹੀ ਐੱਮ. ਐੱਸ ਧੋਨੀ ਸਿਰਫ ਇਕ ਵਾਰ 2012-13 'ਚ ਆਸਟਰੇਲੀਆ ਖਿਲਾਫ 4-0 ਨਾਲ ਕਲੀਨ ਸਵੀਪ ਕਰ ਸਕੇ ਸਨ।

ਭਾਰਤ ਲਈ ਕਲੀਨ ਸਵੀਪ ਕਰਨ ਵਾਲੇ ਕਪਤਾਨ
ਭਾਰਤੀ ਕਪਤਾਨ             ਟੀਮ ਖਿਲਾਫ                     ਸੀਰੀਜ਼
ਵਿਰਾਟ ਕੋਹਲੀ       ਦੱ. ਅਫਰੀਕਾ (ਘਰੇਲੂ) 2019      3-0 ਨਾਲ ਜਿੱਤ
ਵਿਰਾਟ ਕੋਹਲੀ       ਨਿਊਜ਼ੀਲੈਂਡ (ਘਰੇਲੂ) 2016/17  3-0 ਨਾਲ ਜਿੱਤ
ਵਿਰਾਟ ਕੋਹਲੀ       ਸ਼੍ਰੀਲੰਕਾ (ਵਿਦੇਸ਼ੀ ਦੌਰਾ) 2017     3-0 ਨਾਲ ਜਿੱਤ
ਮੁ. ਅਜ਼ਹਰੂਦੀਨ     ਇੰਗਲੈਂਡ (ਘਰੇਲੂ) 1992/93      3-0 ਨਾਲ ਜਿੱਤ
ਮੁ. ਅਜ਼ਹਰੂਦੀਨ     ਸ਼੍ਰੀਲੰਕਾ (ਘਰੇਲੂ) 1993/94        3-0 ਨਾਲ ਜਿੱਤ
ਐੱਮ. ਐੱਸ. ਧੋਨੀ   ਆਸਟਰੇਲੀਆ (ਘਰੇਲੂ) 2012/13  4-0 ਨਾਲ ਜਿੱਤ

PunjabKesari

ਦੱ. ਅਫਰੀਕਾ ਨੂੰ ਸਭ ਤੋਂ ਵੱਡੀ ਹਾਰ ਦੇਣ ਵਾਲੇ ਭਾਰਤੀ ਕਪਤਾਨ
ਵਿਰਾਟ ਕੋਹਲੀ ਦੱ. ਅਫਰੀਕਾ ਖਿਲਾਫ ਸਭ ਤੋਂ ਵੱਡੀ ਜਿੱਤ ਹਾਸਲ ਕਰਨ ਵਾਲੇ ਭਾਰਤੀ ਕਪਤਾਨ ਵੀ ਬਣ ਗਏ ਹਨ। ਦੱ. ਅਫਰੀਕਾ ਨੇ ਰਾਂਚੀ ਟੈਸਟ ਪਾਰੀ ਅਤੇ 202 ਦੌੜਾਂ ਨਾਲ ਹਾਰ ਗਈ, ਜੋ ਉਸ ਦੀ ਭਾਰਤ ਖਿਲਾਫ ਸਭ ਤੋਂ ਵੱਡੀ ਹਾਰ ਹੈ। ਦੱ. ਅਫਰੀਕਾ ਨੂੰ ਸਭ ਤੋਂ ਵੱਡੀ ਟੈਸਟ ਹਾਰ ਸਾਲ 2001 'ਚ ਮਿਲੀ ਸੀ।  ਜਦੋਂ ਉਸ ਨੂੰ ਆਸਟਰੇਲੀਆ ਨੇ ਜੋਹਾਨਿਸਬਰਗ 'ਚ ਪਾਰੀ ਅਤੇ 360 ਦੌੜਾਂ ਨਾਲ ਹਰਾਇਆ ਸੀ।

ਧੋਨੀ ਦੇ ਰਿਕਾਰਡ ਦੀ ਬਰਾਬਰੀ
ਕੋਹਲੀ ਨੇ 9ਵੀਂ ਵਾਰ ਇਕ ਪਾਰੀ ਦੇ ਫਰਕ ਨਾਲ ਟੈਸਟ ਮੈਚ ਜਿੱਤਿਆ ਹੈ। ਇਸ ਦੇ ਨਾਲ ਹੀ ਉਸ ਨੇ ਐੱਮ. ਐੱਸ. ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਧੋਨੀ ਨੇ ਵੀ 9 ਟੈਸਟ ਮੈਚ ਪਾਰੀ ਦੇ ਫਰਕ ਨਾਲ ਜਿੱਤੇ ਸਨ। ਇਸ ਮਾਮਲੇ 'ਚ ਕੋਹਲੀ ਨੇ ਅਜ਼ਹਰੂਦੀਨ ਅਤੇ ਗਾਂਗੁਲੀ ਨੂੰ ਪਛਾੜ ਦਿੱਤਾ। ਅਜ਼ਹਰੂਦੀਨ ਅਤੇ ਨੇ ਗਾਂਗੁਲੀ ਨੇ 8 ਟੈਸਟ ਪਾਰੀ ਦੇ ਫਰਕ ਨਾਲ ਟੈਸਟ ਜਿੱਤੇ ਸਨ।PunjabKesari
ਦੱ. ਅਫਰੀਕਾ ਖਿਲਾਫ ਕੋਹਲੀ ਦਾ ਵਿਰਾਟ ਰਿਕਾਰਡ
ਵਿਰਾਟ ਕੋਹਲੀ ਦੀ ਅਗੁਵਾਈ 'ਚ ਅਫਰੀਕਾ ਖਿਲਾਫ ਟੀਮ ਇੰਡੀਆ ਨੇ 10 'ਚੋਂ 7 ਟੈਸਟ ਮੈਚ ਜਿੱਤੇ ਹਨ। ਉਨ੍ਹਾਂ ਦਾ ਜਿੱਤ ਫ਼ੀਸਦੀ 70 ਹੈ। ਜਦ ਕਿ ਭਾਰਤ ਦੇ ਦੂਜੇ ਕਪਤਾਨਾਂ ਨੇ ਮਿਲ ਕੇ 29 'ਚੋਂ 7 ਟੈਸਟ ਜਿੱਤੇ ਹਨ। ਉਨ੍ਹਾਂ ਦਾ ਜਿੱਤ ਫ਼ੀਸਦੀ 24.14 ਹੈ।


Related News