ਕੋਹਲੀ ਤੇ ਸਰਫਰਾਜ਼ ਨੇ ਕੀਤੀ ਮੁਲਾਕਾਤ, ਭਾਰਤ-ਪਾਕਿ ਮੈਚ ਬਾਰੇ ਕਹੀ ਇਹ ਗੱਲ

05/24/2019 12:32:14 PM

ਸਪੋਰਟਸ ਡੈਸਕ— ਵਿਸ਼ਵ ਕੱਪ 2019 ਲਈ ਰੰਗ ਮੰਚ ਸੱਜ ਕੇ ਤਿਆਰ ਹੋ ਗਿਆ ਹੈ। ਕ੍ਰਿਕਟ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ 'ਚ ਭਾਰਤ ਸਹਿਤ ਸਾਰੀਆਂ ਟੀਮਾਂ ਇੰਗਲੈਂਡ ਪਹੁੰਚ ਚੁੱਕੀਆਂ ਹਨ। ਵਿਸ਼ਵ ਕੱਪ ਦਾ ਨਗਾੜਾ ਵੀ ਵੱਜ ਚੁੱਕਿਆ ਹੈ। ਭਾਰਤ ਦਾ ਪਹਿਲਾ ਵਾਰਮ-ਅਪ ਮੈਚ 25 ਮਈ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਲੰਡਨ 'ਚ ਆਈ. ਸੀ. ਸੀ. ਨੇ ਵਿਸ਼ਵ ਕੱਪ 2019 ਨਾਲ ਜੁੜੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿੱਥੇ ਸਾਰੇ 10 ਕਪਤਾਨ ਆਪਣੀ-ਆਪਣੀ ਟੀਮ ਦੀ ਜਰਸੀ ਪਾ ਕੇ ਪੁੱਜੇ ਸਨ। ਇਸ ਮੌਕੇ 'ਤੇ ਟੀਮਾਂ ਦੇ ਕਪਤਾਨਾਂ ਨੇ ਆਪਸ 'ਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਵਿਸ਼ਵ ਕੱਪ ਨੂੰ ਲੈ ਕੇ ਕੁਝ ਦਿਲਚਸਪ ਸਵਾਲ-ਜਵਾਬ ਵੀ ਦਿੱਤੇ। ਇਸ ਮੌਕੇ 'ਤੇ ਵਿਰਾਟ ਕੋਹਲੀ ਤੇ ਪਾਕਿ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਵੀ ਇਕ ਦੂੱਜੇ ਕੋਲ ਬੈਠੇ ਹੋਏ ਸਨ।

PunjabKesari 

ਲੰਡਨ 'ਚ ਹੋਏ 10 ਕਪਤਾਨਾਂ ਦੀ ਮੁਲਾਕਾਤ- 
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚਾਂ ਚ ਵੱਡਾ ਸਕੋਰ ਬਣਨ ਦੀ ਉਮੀਦ ਜਤਾਈ ਪਰ ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧੇਗਾ ਤੁਸੀਂ ਪਹਿਲੀ ਹੀ ਗੇਂਦ ਤੋਂ ਹਮਲਾ ਕਰਦੇ ਹੋਏ ਟੀਮਾਂ ਨੂੰ ਨਹੀਂ ਵੇਖੋਗੇ। ਇਸ ਦੌਰਾਨ ਸਾਰਿਆਂ ਕਪਤਾਨਾਂ ਤੋਂ ਇਕ ਸਵਾਲ ਪੁੱਛਿਆ ਗਿਆ ਕਿ ਜੇਕਰ ਤੁਤੁਹਾਨੂੰ ਕਿਸੇ ਹੋਰ ਟੀਮ ਖਿਡਾਰੀ ਨੂੰ ਆਪਣੀ ਟੀਮ 'ਚ ਖਿਡਾਉਣ ਦਾ ਮੌਕਾ ਮਿਲੇ ਤਾਂ ਤੁਸੀਂ ਕਿਸ ਨੂੰ ਖਿਡਾਉਣਾ ਚਾਹੋਗੇ। ਇਸ 'ਤੇ ਕੋਹਲੀ ਨੇ ਕਿਹਾ, ਕਿਉਂਕਿ ਹੁਣ ਏ. ਬੀ ਡਿਵਿਲੀਅਰਸ ਨਹੀਂ ਖੇਡ ਰਹੇ ਹਨ ਤਾਂ ਮੈਂ ਫਾਫ ਡੂ ਪਲੇਸਿਸ ਨੂੰ ਆਪਣੀ ਟੀਮ 'ਚ ਵੇਖਣਾ ਚਾਹਾਂਗਾ, ਜਦ ਕਿ ਬੰਗਲਾਦੇਸ਼ ਦੇ ਕਪਤਾਨ ਮੁਰਤਜਾ ਨੇ ਵਿਰਾਟ ਕੋਹਲੀ ਨੂੰ ਆਪਣੀ ਟੀਮ 'ਚ ਲੈਣ ਦੀ ਇੱਛਾ ਜਤਾਈ।

PunjabKesari
ਭਾਰਤ-ਪਾਕ ਮੈਚ 'ਤੇ ਗੱਲਬਾਤ- 
ਇਸ ਦੌਰਾਨ ਜਦੋਂ ਗੱਲ ਭਾਰਤ ਤੇ ਪਾਕਿ ਮੈਚ ਦੀ ਆਈ ਤਾਂ ਵਿਰਾਟ ਕੋਹਲੀ ਤੇ ਸਰਫਰਾਜ਼ ਨੇ ਆਪਣੇ ਵਿਚਾਰ ਜ਼ਾਹਰ ਕੀਤੇ। ਸਰਫਰਾਜ਼ ਅਹਿਮਦ ਨੇ ਕਿਹਾ, 'ਭਾਰਤ ਤੇ ਪਾਕਿਸਤਾਨ ਦੇ ਵਿੱਚ ਮੁਕਾਬਲੇ ਦੀ ਹਮੇਸ਼ਾ ਤੋਂ ਪ੍ਰਸ਼ੰਸਕਾ ਨੂੰ ਉਡੀਕ ਰਹਿੰਦੀ ਹੈ। ਪਰ ਜੇਕਰ ਤੁਸੀਂ ਖਿਡਾਰੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਨਜ਼ਰਿਆ ਬਿਲਕੁੱਲ ਵੱਖ ਹੈ। ਜਦ ਤੁਸੀਂ ਸਟੇਡੀਅਮ 'ਚ ਦਾਖਲ ਕਰਦੇ ਹੋ ਤਾਂ ਪ੍ਰਸ਼ੰਸਕਾਂ ਦੇ ਰੁਮਾਂਚ ਨੂੰ ਮਹਿਸੂਸ ਕਰ ਸਕਦੇ ਹੋ ਪਰ ਮੈਦਾਨ 'ਤੇ ਕਦਮ ਰੱਖਦੇ ਹੀ ਸਭ ਪੇਸ਼ੇਵਰ ਹੋ ਜਾਂਦੇ ਹਨ।


Related News