ਇੰਗਲੈਂਡ ਵਿਰੁੱਧ ਕੋਹਲੀ ਤੇ ਇਸ਼ਾਂਤ ਸ਼ਰਮਾ ਦੀ ਹੋਵੇਗੀ ਵਾਪਸੀ, ਇਹ ਖਿਡਾਰੀ ਹੋ ਸਕਦੇ ਹਨ ਬਾਹਰ
Tuesday, Jan 19, 2021 - 01:29 AM (IST)

ਨਵੀਂ ਦਿੱਲੀ- ਇੰਗਲੈਂਡ ਵਿਰੁੱਧ ਭਾਰਤੀ ਧਰਤੀ ’ਤੇ ਖੇਡੇ ਜਾਣ ਵਾਲੀ ਆਗਾਮੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ 2 ਮੈਚਾਂ ਲਈ ਮੰਗਲਵਾਰ ਨੂੰ ਚੁਣੀ ਜਾਣ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਵਾਪਸੀ ਹੋਵੇਗੀ। ਜਸਪ੍ਰੀਤ ਬੁਮਰਾਹ ਅਤੇ ਰਵੀਚੰਦਰਨ ਅਸ਼ਵਿਨ ਦੇ ਕਾਰਨ ਆਸਟਰੇਲੀਆ ਵਿਰੁੱਧ ਬਿ੍ਰਸਬੇਨ ’ਚ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਲਈ ਆਖਰੀ 11 ’ਚ ਜਗ੍ਹਾ ਨਹੀਂ ਬਣਾ ਸਕੇ। ਮੁਹੰਮਦ ਸ਼ਮੀ, ਰਵਿੰਦਰ ਜਡੇਜਾ, ਉਮੇਸ਼ ਯਾਦਵ ਅਤੇ ਹਨੁਮਾ ਵਿਹਾਰੀ ਚੋਣ ਦੇ ਲਈ ਉਪਲੱਬਧ ਨਹੀਂ ਹੋਣਗੇ।
ਚੇਨਈ ’ਚ ਖੇਡੇ ਜਾਣ ਵਾਲੇ ਸ਼ੁਰੂਆਤੀ ਦੋਵਾਂ ਟੈਸਟ ਮੈਚਾਂ ਦੇ ਲਈ ਭਾਰਤੀ ਟੀਮ ਨੂੰ 27 ਜਨਵਰੀ ਨੂੰ ਬਾਇਓ ਬਬਲ ’ਚ ਪ੍ਰਵੇਸ਼ ਕਰਨਾ ਹੋਵੇਗਾ। ਬੀ. ਸੀ. ਸੀ. ਆਈ. ਪਹਿਲੇ 2 ਟੈਸਟ ਮੈਚਾਂ ਦੇ ਲਈ 16 ਤੋਂ 18 ਖਿਡਾਰੀਆਂ ਦੇ ਇਲਾਵਾ ਕੁਝ ਨੈੱਟ ਗੇਂਦਬਾਜ਼ਾਂ ਦੀ ਚੋਣ ਕਰ ਸਕਦੀ ਹੈ।
ਭਾਰਤੀ ਟੀਮ- ਵਿਰਾਟ ਕੋਹਲੀ (ਕਪਤਾਨ), ਸ਼ੁਭਮਨ ਗਿੱਲ, ਰੋਹਿਤ ਸ਼ਰਮਾ, ਮਯੰਕ ਅਗਰਵਾਲ (ਰਿਜਰਵ), ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਧੀਮਾਨ ਸਾਹਾ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਜਸਪ੍ਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਟੀ. ਨਟਰਾਜਨ, ਰਵੀਚੰਦਰਨ ਅਸ਼ਵਿਨ, ਸ਼ਾਹਬਾਜ ਨਦੀਮ ਅਤੇ ਕੁਲਦੀਪ ਯਾਦਵ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।