ਵਿੰਡੀਜ਼ ਖਿਲਾਫ 25 ਦੌੜਾਂ ਬਣਾਉਂਦੇ ਹੀ ਕੋਹਲੀ ਦੇ ਨਾਂ ਦਰਜ ਹੋਵੇਗਾ ਇਹ ਵਿਰਾਟ ਰਿਕਾਰਡ

12/08/2019 4:02:03 PM

ਸਪੋਰਟਸ ਡੈਸਕ — ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਟੀ-20 ਅੱਜ 8 ਦਸੰਬਰ 2019 ਨੂੰ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਅੰਤਰਰਾਸ਼ਟਰੀ ਸਟੇਡੀਅਮ 'ਤੇ ਖੇਡਿਆ ਜਾਵੇਗਾ। ਅਜਿਹੇ 'ਚ ਟੀਮ ਇੰਡੀਆ ਦੀ ਕੋਸ਼ਿਸ਼ ਇਸ ਮੈਚ ਨੂੰ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ ਦੀ ਹੋਵੇਗੀ। ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤਿਆ ਸੀ। ਇਸ ਦੇ ਨਾਲ ਹੀ ਭਾਰਤੀ ਕਪਤਾਨ ਪਹਿਲੇ ਮੈਚ 'ਚ ਧਮਾਕੇਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਦਾ ਅਗਲਾ ਨਿਸ਼ਾਨਾ ਮੈਚ ਜਿੱਤ ਦੇ ਨਾਲ-ਨਾਲ ਇਕ ਹੋਰ ਵੱਡੇ ਰਿਕਾਰਡ ਨੂੰ ਆਪਣੇ ਨਾਂ ਕਰਨ 'ਤੇ ਹੋਵੇਗੀ।

PunjabKesari

ਅਜਿਹਾ ਕਰਨ ਵਾਲੇ ਹੋਣਗੇ ਤੀਜੇ ਖਿਡਾਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕੋਲ ਵਿੰਡੀਜ਼ ਖਿਲਾਫ ਦੂਜੇ ਮੈਚ 'ਚ ਇਕ ਹੋਰ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੈ। ਉਹ ਇਸ ਮੈਚ 'ਚ 25 ਦੌੜਾਂ ਬਣਾਉਂਦੇ ਹੀ ਘਰੇਲੂ ਮੈਦਾਨ 'ਤੇ 1000 ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣ ਸਕਦੇ ਹਨ। ਉਸ ਨੇ ਭਾਰਤ 'ਚ ਹੁਣ ਤੱਕ ਭਾਰਤ 'ਚ ਖੇਡੀਆਂ 27 ਪਾਰੀਆਂ 'ਚ 51.32 ਦੀ ਔਸਤ ਅਤੇ 148 ਦੀ ਸਟ੍ਰਾਈਕ ਰੇਟ ਨਾਲ 975 ਦੌੜਾਂ ਬਣਾਈਆਂ ਹਨ। ਇਨ੍ਹਾਂ 'ਚ 8 ਅਰਧ ਸੈਂਕੜੇ ਵੀ ਸ਼ਾਮਲ ਹਨ। ਹਾਲਾਂਕਿ ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਕੋਹਲੀ ਅਜਿਹਾ ਕਰਨ ਵਾਲਾ ਕੋਹਲੀ ਤੀਜਾ ਖਿਡਾਰੀ ਹੋਵੇਗਾ। ਹੁਣ ਤੱਕ ਸਿਰਫ ਦੋ ਬੱਲੇਬਾਜ਼ਾਂ ਨੇ 1000 ਜਾਂ ਉਸ ਤੋਂ ਜ਼ਿਆਦਾ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗਪਟਿਲ ਅਤੇ ਕਾਲਿਨ ਮੁਨਰੋ ਨੇ ਹੀ ਇਹ ਕਾਰਨਾਮਾ ਕੀਤਾ ਹੈ। ਗਪਟਿਲ ਨੇ ਸਭ ਤੋਂ ਜ਼ਿਆਦਾ 1430 ਦੌੜਾਂ ਬਣਾਈਆਂ ਹਨ ਉਥੇ ਹੀ ਕਾਲਿਨ ਮੁਨਰੋ ਨੇ  1000 ਦੌੜਾਂ ਬਣਾਈਆਂ ਹਨ।PunjabKesari

ਇਸ ਮਾਮਲੇ 'ਚ ਰੋਹਿਤ ਨੂੰ ਪਿੱਛੇ ਛੱਡ ਸਕਦਾ ਹੈ ਕੋਹਲੀ
ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਿਚਾਲੇ ਸਭ ਤੋਂ ਜ਼ਿਆਦਾ ਟੀ-20 ਇੰਟਰਨੈਸ਼ਨਲ ਦੌੜਾਂ ਬਣਾਉਣ ਦੀ ਜੰਗ ਜਾਰੀ ਹੈ। ਟੀਮ ਇੰਡਿਆ ਦੇ ਉਪ-ਕਪਤਾਨ ਰੋਹਿਤ ਸ਼ਰਮਾ ਵਰਤਮਾਨ 'ਚ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਰੋਹਿਤ ਨੇ 94 ਟੀ-20 ਪਾਰੀਆਂ 'ਚ 2547 ਦੌੜਾਂ ਬਣਾਈਆਂ ਹਨ। ਜਦ ਕਿ ਕੋਹਲੀ ਨੇ 68 ਪਾਰੀਆਂ 'ਚ 2544 ਦੌੜਾਂ ਬਣਾਈਆਂ ਹਨ। ਟੀ-20 'ਚ ਕੋਹਲੀ ਦੌੜਾਂ ਦੇ ਮਾਮਲੇ 'ਚ ਰੋਹਿਤ ਤੋਂ ਸਿਰਫ 3 ਦੌੜਾਂ ਪਿੱਛੇ ਹੈ।

PunjabKesari


Related News