ਸ਼੍ਰੀਲੰਕਾ ਖਿਲਾਫ ਜਿੱਤ ਦਾ ਚੌਕਾ ਲਗਾਉਣ ਤੋਂ ਬਾਅਦ ਕੋਹਲੀ ਨੇ ਦਿੱਤਾ ਇਹ ਬਿਆਨ

08/31/2017 11:33:08 PM

ਕੋਲੰਬੋ— ਭਾਰਤੀ ਟੀਮ ਇਕ ਵਾਰ ਫਿਰ ਸ਼੍ਰੀਲੰਕਾ ਖਿਲਾਫ ਜਿੱਤ ਦਾ ਚੌਕਾ ਲਗਾ ਕੇ ਸੀਰੀਜ਼ ਆਪਣੇ ਨਾਂ ਕਰਨ ਦੇ ਹੱਕ 'ਚ ਹੋ ਗਈ ਹੈ ਇਕ ਰੋਜਾ ਕੌਮਾਂਤਰੀ ਮੈਚ 'ਚ ਵੀ ਸ਼੍ਰੀਲੰਕਾ 'ਤੇ ਕੋਈ ਰਹਿਮ ਨਹੀਂ ਕੀਤਾ ਅਤੇ 168 ਦੌੜਾਂ ਦੀ ਜਿੱਤ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਮੈਚ ਦੌਰਾਨ ਉਹ ਕਦੇ ਵੀ ਖੁਦ ਨੂੰ ਕਮਜੋਰ ਮਹਿਸੂਸ ਨਹੀਂ ਨਹੀਂ ਹੁੰਦਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਹਲੀ ਨੇ (131) ਅਤੇ ਰੋਹਿਤ ਸ਼ਰਮਾ ਨੇ (104) ਦੇ ਵਿਚਾਲੇ ਦੂਜੇ ਵਿਕਟ ਦੇ ਲਈ 219 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਪੰਜ ਵਿਕਟਾਂ 'ਤੇ 375 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ 42.4 ਓਵਰ 'ਚ 207 ਦੌੜਾਂ ਹੀ ਬਣਾ ਸਕੀ।
ਮੈਚ ਦੌਰਾਨ ਕਦੇ ਵੀ ਖੁਦ ਨੂੰ ਕਮਜੋਰ ਨਹੀਂ ਮਹਿਸੂਸ ਕਰਦਾ
ਕੋਹਲੀ ਨੇ ਮੈਚ ਤੋਂ ਬਾਅਦ ਕਿਹਾ ਕਿ ਅਸੀਂ ਮੈਚ ਦੌਰਾਨ ਕਿਸੇ ਵੀ ਸਮੇਂ ਖੁਦ ਨੂੰ ਕਮਜੋਰ ਮਹਿਸੂਸ ਨਹੀਂ ਕਰਦੇ। ਅੱਜ ਦਾ ਮੈਚ ਕਾਫੀ ਸ਼ਾਨਦਾਰ ਰਿਹਾ। ਭਾਰਤੀ ਕਪਤਾਨ ਨੇ ਕਿਹਾ ਕਿ ਸਾਨੂੰ ਪਹਿਲਾਂ ਬੱਲੇਬਾਜ਼ ਕਰਨੀ ਚਾਹੁੰਦੇ ਸੀ ਕਿਉਂਕਿ ਅਸੀਂ ਤਿੰਨ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਨਹੀਂ ਕੀਤੀ। ਵਿਕਟ ਬਿਹਤਰੀਨ ਸੀ। ਟਾਸ ਜਿੱਤਣ ਵਧੀਆ ਰਿਹਾ। ਪੰਜਵਾਂ ਅਤੇ ਆਖਰੀ ਮੈਚ ਦੇ ਬਾਰੇ ਪੁੱਛਣ 'ਤੇ ਉਸ ਨੇ ਕਿਹਾ ਕਿ ਅੱਜ ਅਸੀਂ ਤਿੰਨ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ। ਉਨ੍ਹਾਂ ਨੂੰ ਇਕ ਹੋਰ ਮੌਕਾ ਮਿਲੇਗਾ। ਬੱਲੇਬਾਜ਼ੀ ਕ੍ਰਮ ਮੈਚ ਦੀ ਸਥਿਤੀ 'ਤੇ ਨਿਰਭਰ ਕਰੇਗਾ।
ਮਲਿੰਗਾ ਨੇ 300 ਵਨ ਡੇ ਵਿਕਟਾਂ ਦੀ ਉਪਲਬਧੀ ਹਾਸਲ ਕੀਤੀ
ਇਸ ਮੈਚ ਦੇ ਦੌਰਾਨ ਸ਼੍ਰੀਲੰਕਾ ਦੀ ਕਪਤਾਨੀ ਕਰ ਰਹੇ ਲਸਿਥ ਮਲਿੰਗਾ ਨੇ 300 ਵਨ ਡੇ ਵਿਕਟ ਦੀ ਵਿਅਕਤੀਗਤ ਉਪਲਬਧੀ ਹਾਸਲ ਕੀਤੀ। ਮਲਿੰਗਾ ਨੇ ਕਿਹਾ ਕਿ 300 ਵਿਕਟਾਂ ਸਿਰਫ ਇਕ ਸੰਖਿਆ ਹੈ। ਮੈਂ ਖੁਸ਼ ਹਾਂ। ਪਰ ਅਸੀਂ ਹਾਰ ਗਏ ਇਹ ਸਾਡੇ ਲਈ ਬਦਕਿਸਮਤੀ ਹੈ। ਇਹ ਆਸਾਨ ਨਹੀਂ ਸੀ। ਪਿਛਲੇ ਪੰਜ ਮੈਚਾਂ 'ਚ 250 ਦੌੜਾਂ ਨਹੀਂ ਬਣਾ ਸਕੇ। ਨੌਜਵਾਨ ਖਿਡਾਰੀ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦਾ ਹਨ। ਉਹ ਸਾਰੇ ਰੋਮਾਂਚਿਕ ਹਨ ਪਰ ਅਸੀਂ ਆਪਣਾ ਬਿਹਤਰੀਨ ਪ੍ਰਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਨੂੰ ਅਨੁਭਵ ਦੀ ਜਰੂਰਤ ਹੈ। ਉਮੀਦ ਕਰਦੇ ਹਾਂ ਕਿ ਉਹ ਅਗਲੇ ਕੁਝ ਮੈਚਾਂ 'ਚ ਵਧੀਆ ਪ੍ਰਦਰਸ਼ਨ ਕਰਨਗੇ।


Related News