ਰਵੀ ਸ਼ਾਸਤਰੀ-ਵਿਰਾਟ ਕੋਹਲੀ ਦੀ ਜੋੜੀ ਨੇ ਕਿਹੜੀ ਇਤਿਹਾਸਕ ਸੀਰੀਜ਼ ਜਿੱਤੀ, ਦੇਖੋ ਰਿਕਾਰਡ

11/09/2021 1:34:11 AM

ਦੁਬਈ- ਰਵੀ ਸ਼ਾਸਤਰੀ-ਵਿਰਾਟ ਕੋਹਲੀ ਦੀ ਜੋੜੀ ਨੇ ਭਾਰਤੀ ਕ੍ਰਿਕਟ ਟੀਮ 'ਚ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਹੈ। ਲਗਭਗ 7 ਸਾਲ ਤੱਕ ਚੱਲੀ ਇਸ ਜੋੜੀ ਦੀਆਂ ਪ੍ਰਮੁੱਖ ਉਪਲੱਬਧੀਆਂ ਇਸ ਪ੍ਰਕਾਰ ਹਨ।

PunjabKesari
ਬਾਰਡਰ ਗਾਵਸਕਰ ਟਰਾਫੀ ਵਿਚ ਜਿੱਤ (2018-19)
ਦੋਵਾਂ ਦੇ ਮਾਰਗਦਰਸ਼ਨ ਵਿਚ ਭਾਰਤ ਨੇ ਟੈਸਟ ਸੀਰੀਜ਼ 'ਚ ਆਸਟਰੇਲੀਆ ਨੂੰ ਉਸਦੀ ਧਰਤੀ 'ਤੇ ਹਰਾਉਣ ਵਾਲੀ ਪਹਿਲੀ ਏਸ਼ੀਆਈ ਟੀਮ ਬਣ ਕੇ ਇਤਿਹਾਸ ਰਚ ਦਿੱਤਾ।
ਆਸਟਰੇਲੀਆ ਵਿਚ ਲਗਾਤਾਰ ਦੂਜੀ ਸਫਲਤਾ (2021-21)
ਕੋਹਲੀ ਹਾਲਾਂਕਿ ਪੂਰੇ ਦੌਰੇ ਦੇ ਲਈ ਉਪਲੱਬਧ ਨਹੀਂ ਸਨ ਪਰ ਸ਼ਾਸਤਰੀ ਦੇ ਮਾਰਗਦਰਸ਼ਨ ਵਿਚ ਕਪਤਾਨ ਅਜਿੰਕਯੇ ਰਹਾਣੇ ਦੀ ਅਗਵਾਈ 'ਚ ਭਾਰਤ ਨੇ ਆਸਟਰੇਲੀਆ ਨੂੰ ਹਰਾ ਕੇ ਦੂਜੀ ਵਾਰ ਬਾਰਡਰ ਗਾਵਸਕਰ ਟਰਾਫੀ ਜਿੱਤੀ।

PunjabKesari
ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ (2021)
ਭਾਰਤ ਨੇ ਕੋਹਲੀ ਤੇ ਸ਼ਾਸਤਰੀ ਦੀ ਅਗਵਾਈ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਸੈਸ਼ਨ ਦੇ ਫਾਈਨਲ ਵਿਚ ਜਗ੍ਹਾ ਬਣਾਈ। ਵਿਰਾਟ ਕੋਹਲੀ ਦੀ ਟੀਮ ਨੂੰ ਫਾਈਨਲ ਵਿਚ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ


ਵਨ ਡੇ ਵਿਸ਼ਵ ਕੱਪ ਸੈਮੀਫਾਈਨਲ (2019)
ਭਾਰਤ 2019 ਆਈ. ਸੀ. ਸੀ. ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਸਰਵਸ੍ਰੇਸ਼ਠ ਟੀਮ ਬਣ ਕੇ ਉਭਰੀ ਤੇ ਅੰਕ ਸੂਚੀ ਵਿਚ ਚੋਟੀ 'ਤੇ ਸੀ। ਸੈਮੀਫਾਈਨਲ ਵਿਚ ਨਿਊਜ਼ੀਲੈਂਡ ਦੇ ਵਿਰੁੱਧ ਹਾਰ ਕੇ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ।

PunjabKesari
ਇੰਗਲੈਂਡ ਦੌਰਾ (2021)
ਕੋਹਲੀ ਤੇ ਸ਼ਾਸਤਰੀ ਦੀ ਜੋੜੀ ਦੀ ਦੇਖਰੇਖ ਵਿਚ ਭਾਰਤ ਨੇ ਇਸ ਸਾਲ ਇੰਗਲੈਂਡ ਦੇ ਵਿਰੁੱਧ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਕਾਇਮ ਕੀਤੀ ਹੈ। ਭਾਰਤੀ ਦਲ ਵਿਚ ਕੋਵਿਡ-19 ਦੇ ਕਾਰਨ ਹਾਲਾਂਕਿ ਆਖਰੀ ਟੈਸਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ


ਸ਼ਾਸਤਰੀ ਦੀ ਦੇਖਰੇਖ 'ਚ, ਭਾਰਤ ਨੇ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ ਤੇ ਆਸਟਰੇਲੀਆ ਵਿਚ ਟੀ-20 ਅੰਤਰਰਾਸ਼ਟਰੀ ਸੀਰੀਜ਼ ਜਿੱਤੀ।

PunjabKesari
ਸ਼ਾਸਤਰੀ ਦੇ ਕੋਚ ਰਹਿੰਦੇ ਭਾਰਤ ਨੇ 2017 ਵਿਚ ਸ਼੍ਰੀਲੰਕਾ ਦਾ 3-0 ਨਾਲ ਸਫਾਇਆ ਕੀਤਾ ਸੀ। ਟੀਮ ਨੇ ਪਹਿਲੀ ਵਾਰ ਇਹ ਕਾਰਨਾਮਾ ਕੀਤਾ ਸੀ।

PunjabKesari
ਭਾਰਤ ਨੇ ਪਹਿਲੀ ਵਾਰ ਕੈਰੇਬੀਆਈ ਧਰਤੀ 'ਤੇ ਟੈਸਟ ਸੀਰੀਜ਼ ਵਿਚ ਵੈਸਟਇੰਡੀਜ਼ ਨੂੰ ਕਲੀਨ ਸਵੀਪ ਕੀਤਾ। ਇਸ ਸਮੇਂ ਦੌਰਾਨ, ਭਾਰਤ ਦੇ ਤੇਜ਼ ਗੇਂਦਬਾਜ਼ ਵਿਭਾਗ ਵਿਚ ਕਾਫੀ ਮਜ਼ਬੂਤੀ ਆਈ। ਕੋਚ ਸ਼ਾਸਤਰੀ ਤੇ ਕਪਤਾਨ ਵਿਰਾਟ ਕੋਹਲੀ ਦੀ ਦੇਖਰੇਖ ਵਿਚ ਭਾਰਤੀ ਟੀਮ 2016 ਤੋਂ 2020 ਤੱਕ 42 ਮਹੀਨਿਆਂ ਦੇ ਲਈ ਟੈਸਟ ਵਿਚ ਦੁਨੀਆ ਦੀ ਨੰਬਰ ਇਕ ਟੀਮ ਬਣੀ ਰਹੀ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News